ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/21

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹਾਥੀ

ਹਾਥੀ ਆ ਬਈ ਹਾਥੀ ਆ।
ਕਾਲੇ ਪਹਾੜ ਦਾ ਸਾਥੀ ਆ।

ਸੁੰਢ ਘੁੰਮਾਉਂਦਾ ਫਿਰਦਾ ਏ।
ਮਸਤ ਚਾਲ ਵਿੱਚ ਤੁਰਦਾ ਏ।

ਤੁਰਦਾ ਧਰਤ ਹਿਲਾਉਂਦਾ ਏ।
ਜੜ੍ਹ 'ਚੋਂ ਰੁੱਖ ਉਡਾਉਂਦਾ ਏ।

ਚਾਹੇ ਕੁੱਝ ਵੀ ਕਰਦਾ ਏ।
ਪਰ ਕੀੜੀ ਤੋਂ ਡਰਦਾ ਏ।

ਰੇਲੂ ਰਾਮ ਦੀ ਬੱਸ – 19