ਸਮੱਗਰੀ 'ਤੇ ਜਾਓ

ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉੱਲੂ

ਉੱਲੂਆ ਅਨਪੜ੍ਹ ਹੋਵੇਂਗਾ।
ਕਰਦਾ ਖੜ੍ਹ-ਖੜ੍ਹ ਹੋਵੇਂਗਾ।

ਤਾਹੀਉਂ ਰਾਤ ਨੂੰ ਮਰਦਾ ਏਂ।
ਚੌਂਕੀਦਾਰਾ ਕਰਦਾ ਏਂ।

ਸੂਰਜੋ ਮੁੱਖ ਲੁਕੋਨਾ ਏਂ।
ਨ੍ਹੇਰਾ ਈ ਬੱਸ ਢੋਨਾ ਏਂ।

ਜੇ ਦੋ ਅੱਖਰ ਪੜ੍ਹ ਲੈਂਦਾ।
ਸਾਡੇ ਬਰਾਬਰ ਖੜ੍ਹ ਲੈਂਦਾ।

ਰੇਲੂ ਰਾਮ ਦੀ ਬੱਸ 21