ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/24

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਘੁੱਗੀ

ਘੁੱਗੀਏ! ਆਜਾ ਪੁੱਗੀਏ ਨੀ।
ਖੇਡ ਲੀਏ ਡੁਗ ਡੁਗੀਏ ਨੀ।

ਖੇਡਦੇ ਰਹਿਣਾ ਸੋਵੀਂ ਨਾ।
ਦਾਈ ਜੇ ਆਗੀ ਰੋਵੀਂ ਨਾ।

ਤੈਨੂੰ ਅਸੀਂ ਸਤਾਉਂਦੇ ਨੀ।
ਰੋੋਂਢ ਜ਼ਰਾ ਵੀ ਪਾਉਂਦੇ ਨੀ।

ਤੂੰ ਤੂੰਹੀ ਤੂੰ ਰੋਕੀਂ ਨਾ।
ਅਸੀਂ ਕਰਾਂਗੇ ਟੋਕੀਂ ਨਾ।

ਰੇਲੂ ਰਾਮ ਦੀ ਬੱਸ - 22