ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਰਗੋਸ਼

ਭੱਜੇ ਪੂਰੇ, ਜੋਸ਼ ਦੇ ਨਾਲ।
ਕੌਣ ਰਲ਼ੇ ਖਰਗੋਸ਼ ਦੇ ਨਾਲ।

ਐਥੇ ਹੀ ਕਿਉਂ ਗੇੜੇ ਖਾਂਦਾ।
ਮੈਰਾਥਨ ਵਿੱਚ ਕਿਉਂ ਨੀ ਜਾਂਦਾ।

ਤੂੰ ਤਾਂ ਵੀਰਾ ਸਕਦੈਂ ਜਿੱਤ,
ਜਾਹ ਕਿਸੇ ਨੂੰ ਕਰਦੇ ਚਿੱਤ।

ਤੇਰੇ ਗਲ਼ ਵਿੱਚ ਹਾਰ ਪਊਗਾ।
ਤੈਥੋਂ ਪਿਛਲਾ ਹਾਰ ਜਾਊਗਾ।

ਰੇਲੂ ਰਾਮ ਦੀ ਬੱਸ - 28