ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/31

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਚਮਚਾ

ਚਮ-ਚਮ ਕਰਦਾ ਚਮਚਾ ਜੀ।
ਲੈ ਕੇ ਆਏ ਚਾਚਾ ਜੀ।

ਭਾਂਡੇ ਦੇ ਨਾਲ ਜਦ ਟਕਰਾਂਦਾ।
ਚਾਚਾ ਈ ਚਾਚਾ ਕਰਦਾ ਜਾਂਦਾ।

ਚੰਗਾ ਚਮਚੇ ਤੇਰੀ ਚਾਹ।
ਜਿੱਦਾਂ ਚਾਹੇ ਚੀਕੀ ਜਾਹ।

ਚਰਚੇ ਤੇਰੇ ਚੋਖੇ ਮੱਲ।
ਚੜ੍ਹ ਮਚਾਦੇ ਚੱਲੀ ਚੱਲ।

ਰੇਲੂ ਰਾਮ ਦੀ ਬੱਸ- 29