ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਂ

ਕਾਂ ਕਾਂ ਨਾ ਕਾਲਿਆ ਕਾਵਾਂ।
ਤੂੰ ਚੁੱਪ ਕਰ ਮੈਂ ਗੀਤ ਸੁਣਾਵਾਂ।

ਕਾਗਾ ਰੌਲੀ ਪਾਉਂਦਾ ਨੀ।
ਗੀਤ ਮੈਨੂੰ ਕੋਈ ਆਉਂਦਾ ਨੀ।

ਗੁਣ-ਗੁਣਾਈ ਜਾਂਦਾ ਹਾਂ।
ਉੱਚਾ ਸੁਰ ਨਾ ਲਾਉਂਦਾ ਹਾਂ।

ਮੇਰਾ ਦਬਕਾ ਮੇਟ ਗਿਆ।
ਕਾਂ ਮੋਢੇ ਤੇ ਬੈਠ ਗਿਆ।

ਰੇਲੂ ਰਾਮ ਦੀ ਬੱਸ - 32