ਸਮੱਗਰੀ 'ਤੇ ਜਾਓ

ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/39

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸਵਾਲ

ਸਵਾਲ ਕੋਈ ਨੀ ਕੱਢਣੇ ਔਖੇ।
ਪਹਿਲਾਂ ਕੱਢਲੋ ਸੌਖੇ-ਸੌਖੇ।

ਲੱਗੇ ਰਹੋ ਬਿਨ ਨਾਗੇ ਦੇ।
ਹੱਲ ਹੋਣਗੇ ਭਾਰੇ ਔਖੇ।

ਰੱਟਾ ਬਿਲਕੁਲ ਹੀ ਨਾ ਲਾਓ।
ਫਾਰਮੂਲਿਆਂ ਨੂੰ ਦੁਹਰਾਓ।

ਬਿਨਾਂ ਡਰ ਦੇ ਸਰ ਨੂੰ ਆਖੋ।
ਫੇਰ ਆਉਣਗੇ ਸਮਝ, ਜਵਾਖੋ !

ਰੇਲੂ ਰਾਮ ਦੀ ਬੱਸ-37