ਸਮੱਗਰੀ 'ਤੇ ਜਾਓ

ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਰੇਲੂ ਰਾਮ ਦੀ ਬੱਸ

ਰੇਲੂ ਰਾਮ ਨੇ ਪੀਤੀ ਰਸ।
ਰੱਜ ਪੁੱਜ ਕੇ ਕਹਿੰਦਾ ਬੱਸ।

ਚੜ੍ਹਜਾ ਰੇਲੂ ਗੱਡੇ ਤੇ।
ਬੱਸ ਮਿਲੂਗੀ ਅੱਡੇ ਤੇ।

ਅੱਡੇ ਤੇ ਬੜੀ ਗਰਮੀ ਆਂ।
ਪਾਣੀ ਦੇ ਨਾਲ ਨਰਮੀ ਆਂ।

ਹੱਥ ਟੂਟੀ ਨੂੰ ਲਾਇਆ ਸੀ।
ਸਾਰਾ ਅੱਡਾ ਤਿਹਾਇਆ ਸੀ।

ਰੇਲੂ ਰਾਮ ਦੀ ਬੱਸ - 7