ਪੰਨਾ:ਲਕੀਰਾਂ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਕੀਰਾਂ

ਪੰਜਾਬੀ ਦੇ ਹੋਣਹਾਰ ਨੌਜਵਾਨ ਅਗਾਂਹ ਵਧੂ ਕਵੀ ਸ੍ਰ: ਕਰਮ ਸਿੰਘ 'ਸੇਵਕ' ਜੜਾਂ ਵਾਲਾ ਹਾਲ ਕਿਗਜ਼ਵੇ ਦਿਲੀ ਜੀ ਦੀ ਨਵੀਂ ਛਪੀ ਕਵਿਤਾਵਾ ਦੀ ਪੁਸਤਕ 'ਲਕੀਰਾਂ' ਹੈ ਜਿਸ ਵਿਚ ਆਪ ਜੀ ਨੇ ਧਾਰਮਕ, ਰਾਜਸੀ ਹਾਸ ਰਸ ਦੇਸ਼ ਭਗਤੀ, ਪੰਥ ਪਿਆਰ ਆਦਿਕ ਤੀਹ ਕੁੰ ਕਵਿਤਾਵਾਂ ਦਰਜ ਹਨ। ਕਵਿਤਾਵਾਂ ਪੜਿਆਂ ਕਿਨਾਂਂ ਕੁ ਆਨਦੰ ਤੇ ਰਸ ਆਉਦਾਂਂ ਹੈ ਇਹ ਦਸਨਾਂ ਲੇਖਣੀ ਦੀ ਸ਼ਕਤੀ ਤੋਂ ਬਾਹਰ ਹੈ। ਹਾਂ ਪਾਠਕ ਆਪ ਪੜ ਕੇ ਅੰਦਾਜ਼ਾ ਲਗਾ ਸਕਦੇ ਹਨ। ਜਿਵੇਂ 'ਸੇਵਕ' ਪੰਥ ਪਿਆਰ ਵਿਚ ਗੜਗੂੰਨ ਹੋਇਆ ਆਪਾ ਵਾਰਨ ਲਈ ਬੇ-ਤਾਬ ਹੋ ਜਾਂਦਾ ਹੈ। ਤੇ ਲਿਖਦਾ ਹੈ। "ਬਾਹਰ ਬਾਹਰ ਬਾਹਰ ਤੈਥੋਂ" ਦਾਤਾ ਇਕੋ ਮੰਗਨਾ ਹਾਂ ਸਧਰ ਚਿਰੋਕਣੀ ਏਂ ਰਖੀ ਦਿਲ ਧਾਰ ਕੇ। ਲਗ ਜਾਵੇ ਲੇਖੇ ਮੇਰੀ ਹੋ ਜਾਵਾਂ ਸੁਰਖਰੂ ਸੋਹਣੇ ਸਿਖ ਪੰਥ ਲਈ ਜਿੰਦੜੀ ਨੂੰ ਵਾਰ ਕੇ। ਓਵੇਂ ਤਾਂ ਸਿਖ ਕੋਮ ਦੀ ਬਾਹਦਰੀ, ਬੀਰਤਾਂ ਦੀਆਂ ਗਵਾਹੀਆਂ ਜਰਮਨਾਂ ਤੇ ਇਗਲੈਂਡ ਕਾਬਲ ਤੇ ਕੰਧਾਰ ਦੀਆਂ ਧਰਤੀਆਂ ਵੀ ਦੇ ਹੀਐ ਹਨ। ਪਰ ਕਵੀ 'ਸੇਵਕ' ਵੀ ਆਪਣੇ ਸਿਖੀ ਜ਼ਜਬੇ ਨੂੰ ਦਬਾ ਕੇ ਨਹੀਂ ਰਖ ਸਕਿਆ ਤੇ ਪਾਕਿਸਤਾਨ ਵਿਚ ਰਹਿ ਗਏ ਧਰਮ ਅਸਥਾਨਾਂ ਨੂੰ ਮੋੜ ਲੈਣ ਲਈ ਬਿਹਬਲ ਹੋ ਹੋ ਕੇ ਆਖਦਾ ਹੈ:-
"ਅਸੀਂ ਪੰਜੇ ਨਨਕਾਣੇ ਨੂੰ ਲੈਣ ਦੇ ਲਈ ਸਬਰ ਵਾਂਗਰਾਂ ਪੋਸ਼ ਵਿਛਾ ਦਿਆਂ ਗੇ। 'ਸੇਵਕ' ਸੀਸ ਨੂੰ ਰਖ ਕੇ ਤਲੀ ਉਤੇ, ਖਾਤਰ ਪੰਥ ਦੀ ਜਾਨ ਲੜ ਦਿਆਂ ਗੇ"। ਦੇਸ਼ ਪਿਆਰ ਵਿਚ ਗੜਗੂੰਦ ਹੋ ਕੇ ਸਰਸ਼ਾਰ ਹੋ ਕੇ ਕਵੀ ਆਪਣੇ ਵਲਵਲਿਆਂ ਨੂੰ ਹੇਠ ਲਿਖੀਆਂ ਲਾਈਨਾਂ ਵਿਚ ਪ੍ਰਗਟ ਕਰਨ ਲਈ ਖੀਵਾ ਹੋ ਉਠਿਆ ਹੈ:-
"ਮੇਰਾ ਇਹੋ ਗੋਕਲ ਮਥਰਾ, ਇਹ ਪਾਕ ਮਦੀਨਾਂ। ਮੇਰਾ ਇਹੋ ਲਾਲ ਜਵਾਹਰ ਹੈ ਪੁਖਰਾਜ ਨਗੀਨਾਂ। ਮੇਰੀ ਸਧਰ ਦਿਲੀ ਚਿਰੋਕਨੀ ਜੋ ਸਾਂਭੇ ਸੀਨਾਂ। ਮੈਂ ਧਰਤੀ ਇਹ ਨਹੀਂ ਛਡਨੀ, ਜੋ ਯਾਦ ‘ਵਰੀਨਾਂ"