ਪੰਨਾ:ਲਕੀਰਾਂ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਭਗਵਾਨ ਦੇ ਰੰਗ"

ਵਾਹ ਦਾਤਾ ਇਹ ਤੇਰੀ ਸ਼ਾਨ।
ਸੜਕਾਂ ਉਤੇ ਰੁਲ ਰਹੇ ਨੇ,
ਚੋਧਰੀ ਲਾਲੇ ਮਲਕ ਦੀਵਾਨ।
ਦਾਤੇ ਅਜ ਸੁਵਾਲੀ ਬਣ ਗਏ;
ਜਿਹੜੇ ਕਲ ਸੀ ਕਰਦੇ ਦਾਨ।
ਗ਼ਰਜ਼ਾਂ ਮਾਰੇ ਪਾਣੀ ਭਰਦੇ,
ਗਭਰੂ ਸੋਹਣੇਂ ਛੈਲ ਜਵਾਨ।
ਲਖਾਂ ਵਾਲੇ ਕਖ ਨ ਪਲੇ,
ਮਿਟੀ ਦੇ ਵਿਚ ਮਿਲਿਆ ਮਾਨ
ਕੈਂਪਾਂ ਦੇ ਵਿਚ ਰੁਲ ਰਹੇ ਨੇ,
ਜਿਹੜੇ ਹੈ ਸਨ, ਖਨੀਂ ਖਾਨ।
ਵਾਹ ਵਾਹ ਰੰਗ ਤੇਰੇ ਭਗਵਾਨ

ਇਕਸੌਦੋ