ਪੰਨਾ:ਲਕੀਰਾਂ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨ ਹੁਣ ਸਾਜ਼ ਹੁਣ ਤਾਰ
ਆਨ ਸ਼ਾਨ ਨੂੰ ਖੋਈ ਫਿਰਦੀ
ਭਾਰਤ ਦੀ ਅਜ ਸੁੱਘੜ ਨਾਰ
ਮਿਟੀ ਦੇ ਵਿਚ ਮਿਲਿਆ ਮਾਨ
ਵਾਹ ਵਾਹ ਰੰਗ ਤੇਰੇ ਭਗਵਾਨ

ਬਾਬੂ ਬੈਠੇ ਕਾਰਾਂ ਉਤੇ
ਜਿਹੜੇ ਸਾਡੇ ਨੋਕਰ ਹੈ ਸਨ
ਹੁਕਮ ਕਰਨ ਸਰਦਾਰਾਂ ਉਤੇ
ਤਾਨ ਤਾਨ ਕੇ ਛਾਤੀ ਫਿਰਦੇ
ਮੌਜਾਂ ਕਰਨ ਬਹਾਰਾਂ ਉਤੇ
ਫੁਲ ਹੋਏ ਨੇ ਖੰਬੜੀ ਖੰਬੜੀ
ਜੋਬਨ ਆਇਆ ਖਾਰਾਂ ਉਤੇ
ਅਖੀਂ ਵੇਖ ਹੈਰਾਨੀ ਹੁੰਦੀ
ਫੈਸ਼ਨ ਜੋ ਮੁਦਿਆਰਾਂ ਉਤੇ
ਉਹਨਾਂ ਦਾ ਕੋਈ ਨਾਂ ਨਹੀਂ ਲੈਂਦਾ,
ਚੜ੍ਹੇ ਸੀ ਜਿਹੜੇ ਦਾਰਾਂ ਉਤੇ
ਰੁਤਬੇ ਪਾਏ ਉਚੀ ਸ਼ਾਨ
ਵਾਹ ਵਾਹ ਰੰਗ ਤੇਰੇ ਭਗਵਾਨ

ਇਕਸੌਪੰਜ