ਪੰਨਾ:ਲਕੀਰਾਂ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੀ ਖੇਡ

ਡੋਲਾ ਕਿਸੇ ਮੁਟਿਆਰ ਦਾ ਬੂਹੇ ਤੇ ਆਇਆ
ਉਹ ਮੈਲਾ ਹੋਇਆ ਰਾਹ ਨ ਜਿਸ ਥਾਹੋਂ ਲੰਘਾਇਆ
ਉਹ ਟਹਿਣੀਂ ਝਵੀਂ ਨ ਜੰਡ ਦੀ ਜਿਸ ਸ਼ਗਨ ਮਨਾਇਆ
ਉਹਦੇ ਹਥਾਂ ਮਹਿੰਦੀ ਰਤਿਆਂ ਨ ਸੁਹੱਜ ਵਿਖਾਇਆ
ਉਹਦੀਆਂ ਬਾਹਾਂ ਚੂੜੇ ਵਾਲੀਆਂ ਪਿਆਰ ਵਧਾਇਆ
ਉਸ ਕੋਮਲ ਕਲੀ ਸ਼ਰਮਾਕਲੀ ਨ ਘੁੰਡ ਉਠਾਇਆ
ਉਸ ਗਾਨਾਂ ਸ਼ਗਨਾਂ ਵਾਲੜਾ ਨ ਖੋਲ ਖੁਲਾਇਆ
ਉਸ ਪਹਿਲੀ ਰਾਤ ਸੁਹਾਗ ਦੀ ਨ ਚਾਅ ਹੰਡਾਇਆ
ਉਹਦੇ ਆਸਾਂ ਪਕੇ ਖੇਤ ਤੇ ਕਿਸ ਗੜਾ ਵਗਇਆ
ਉਹਦਾ ਹਸਦਾ ਫੁਲ ਗੁਲਾਬ ਦਾ ਗਿਆ ਸੁਕਨੇ ਪਾਇਆ
ਉਹਦੀ ਉਠੀ ਚੀਕ ਕਲੇਜਿਓਂ ਆਕਾਸ਼ ਕੰਬਾਇਆ
ਉਹ ਰੋ ਰੋ ਅੰਨੀਂ ਹੋ ਗਈ ਉਸ ਨੂਰ ਗਵਾਇਆ
ਉਹ ਡਿਗੀ ਗਸ਼ ਖਾ ਜ਼ਿਮੀਂ ਤੇ ਉਸ ਹੋਸ਼ ਭੁਲਾਇਆ
"ਏਤੀ ਮਾਰ ਪਈ ਕੁਰਲਾਨੇਂ ਤੋਂ ਕੀ ਦਰਦ ਨ ਆਇਆ"

ਇਕਸੌਨੌ