ਸਮੱਗਰੀ 'ਤੇ ਜਾਓ

ਪੰਨਾ:ਲਕੀਰਾਂ.pdf/109

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਬੇਨਤੀ

ਦੇ ਦੇ ਦਾਨ ਮੈਨੂੰ ਦਇਆ ਵਾਨ ਹੋ ਕੇ
ਦੁਨੀਆਂ ਵੱਸ ਪਏ ਮੇਰੇ ਵੀਰਾਨਿਆਂ ਦੀ
ਐਸਾ ਜਾਮ ਪਿਲਾ ਸੁਰਾਹੀ ਵਿੱਚੋਂ
ਰਵ੍ਹੇ ਹੋਸ਼ ਨ ਹੋਰ ਮੈਖਾਨਿਆਂ ਦੀ
ਏਸ ਸ਼ਮ੍ਹਾਂ ਤੋਂ ਆਪਾ ਕੁਰਬਾਨ ਕਰ ਲਾਂ
ਤਾਕਤ ਖੋਹ ਕੇ ਕਈਆਂ ਪ੍ਰਵਾਨਿਆਂ ਦੀ
"ਸੇਵਕ" ਸਦਾ ਦਰਬਾਰ ਦਾ ਰਹਾਂ ਬਣਿਆਂ
ਮੂਰਤ ਵੇਖ ਕੇ ਤੇਰੇ ਦੀਵਾਨਿਆਂ ਦੀ

ਇਕਸੌਦਸ