ਪੰਨਾ:ਲਕੀਰਾਂ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਥੇ ਸਾਂਦਿਲ ਬਾਰੱ ਦੀ ਧਰਤੀ ਅੰਨ ਉਗਾਊ ਤੇ ਇਸ਼ਕ ਉਪਜਾਊ ਹੈ ਓਥੇ ਸਚ-ਮੁਚ ਪੰਜਾਬੀ ਕਵੀ ਦਰਬਾਰ ਦੀ ਸ਼ਿੰਗਾਰ ਲਈ ਵੀ ਅਪਣੀ ਕੁਖੋਂ ਸਾਂਮੇ ਉਤੇ ਛਾ ਜਾਣ ਵਾਲੇ ਅਲਮੋਲ ਕਵੀਆਂ ਨੂੰ ਵੀ ਜਨਮ ਦਿਤਾ ਹੈ ਤੇ 'ਸੇਵਕ’ ਜੀ ਕਵੀ ਉਸੇ ਹੀ ਧਰਤੀ ਤੇ ਜਨਮ ਲਿਆ ਜੜ੍ਹਾਂਵਾਲੇ
ਸੇਵਰ ਜੀ ਨੇ ਜਿਸ ਤੇਜ਼ੀ ਨਾਲ ਕਵਿਤਾ ਸੋਧਨ ਵਿਚ ਜਗ੍ਹਾ, ਹਾਸਲ ਕੀਤੀ, ਉਸ ਤੋਂ ਕਈ ਹਿਸੇ ਵੱਧ ਪੰਜਾਬੀ ਕਵਿਤਾ ਤੇ ਕਿਤਾਬੀ ਮੁਲਕ ਵਿਚ ਪੇਸ਼ ਕਰਨ ਲਈ ਉਤਸ਼ਾਹ ਦਿਖਲਾਇਆ
ਇਹ ਰਚਨਾਂ ਆਪ ਜੀ ਦੀ ਚੌਥੀ ਹੈ——ਇਸ ਤੋਂ ਪਹਿਲਾਂ ਆਪ ਨੂਰੀ ਕਣੀਆਂ, ਖੁਲੀਆਂ ਖੇਡਾਂ, ਜੀਵਨ ਸੁਪਨੇਂ ਆਦਿਕ ਪੰਜਾਬੀ ਸਾਹਿਤ ਨੂੰ ਦੇ ਚੁਕੇ ਹਨ——ਮੈਂ ਇਸ ਕਿਤਾਬ ਤੇ ਇਹਨਾਂ ਨੂੰ ਦਿਲੋ ਵਜੋਂ ਵਧਾਈ ਪੇਸ਼ ਕਰਦਾ ਹਾਂ ਹੈਰਾਨ ਹਾਂ ਕਿ ਇਸ ਮੰਹਿਗਾਈ ਦੇ ਸਮੇ ਵਿਚ ਜਦ ਕਿ ਰੋਟੀ ਵੀ ਖਾਣੀ ਮੁਸ਼ੱਕਲ ਜਾਪਦੀ ਹੈ ਇਹਨਾਂ ਨੇ ਕਾਮਯਾਬ ਉਪਰਾਲਾ ਕੀਤਾ ਹੈ——ਇਹ ਸਚ-ਮੁਚ ਹੀ ਪੰਜਾਬੀ ਨਹੀ ਇਹਦੀ ਸੇਵਾ ਇਸ ਪਵਿਤ੍ਰ ਵਾਕ ਨੂੰ ਸਾਹਮਣੇ ਰਖ ਕੇ ਕਰ ਰਹੇ ਹਨ।

"ਸੇਵਕ ਕੋ ਸੇਵਾ ਬਣ ਆਈ"
ਤੇਜਾ ਸਿੰਘ "ਸਾਬਰ"

ਪਹਾੜ ਗੰਜ
ਨਵੀਂ ਦਿਲੀ
੩੧.੧੨.੫੧


ਤੇਰਾਂਂ