ਪੰਨਾ:ਲਕੀਰਾਂ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੇਂ ਵੱਲੋਂ:-———

ਅਜ ਸਾਰੇ ਹਿੰਦੁਸਤਾਨ ਵਿਚ ਅਨੇਕਾਂ ਸੰਸਥਾਵਾਂ ਆਪੋ ਆਪਣੇਂ ਢੋਲ ਢਮਕੇ ਕੁਟ ਕੇ ਦੁਨੀਆਂ ਦੀਆਂ ਰੀਝਾਂ ਆਪਣੇ ਵਲ ਖਿਚਨ ਨੂੰ ਅਨੇਕਾਂ ਯਤਨ ਕਰ ਰਹੀਆਂ ਹਨ
ਸਾਹਿਤਕ ਰੁਚੀਆਂ ਵਾਲੇ ਮਨੁਖ ਅਪਣੀਆਂ ਲਿਪੀਆਂ ਦੇ ਵਿਕਾਸ ਦਾ ਵਿਸਥਾਰ ਚੋੜਾ ਕਰਨ ਵਿਚ ਵਡੇਰੇ ਕਾਰਨਾਮੇ ਕਰ ਰਹੇ ਨੇਂ ਤੇ ਕਈ ਸਿਆਸੀ ਪਾਰਟੀਆਂ ਹਿੰਦੁਸਤਾਨ ਦੀ ਜਨਤਾ ਵਿਚ ਜਾਗਰਤ ਪੈਦਾ ਕਰਨ ਲਈ ਉਦਮ ਦੇ ਕੇ ਨਿਘਰੀ ਰਾਜਨੀਤਕ ਸਿਆਸਤ ਨੂੰ ਉਭਾਰਨ ਵਿਚ ਅਪਣੇਂ ਅਸੂਲਾਂ ਦਾ ਪਰਚਾਰ ਕਰ ਰਹੀਆਂ ਹਨ
ਪੰਜਾਬ ਦੀ ਰਾਜਨੀਤਕ ਅਵਸਥਾ ਦਾ ਹਾਲ ਚੋਖਾ ਤਰਸ ਯੋਗ ਹੈ। ਜਿਥੋਂ ਦੇ ਵੀਰਾਂ ਨੇ ਆਪਣੇਂ ਵੀਰਾਂ ਤੇ ਚਿਕੜ ਸੁਟ ਕੇ ਉਹਨਾਂ ਨੂੰ ਲਬੇੜਿਆ ਹੀ ਨਹੀਂ ਬਲਕਿ ਦੁਨੀਆਂ ਨੂੰ ਅਪਣੀ ਸੂਝ ਵਲੋਂ ਮੋੜ ਲਿਆ ਹੈ।
ਮੇਰਾ ਮਤਲੱਬ ਇਹਨਾਂ ਉਲਝਨਾਂ ਨੂੰ ਸੁਲਝੋਂਨ ਲਈ ਇਹੋ ਹੈ ਕਿ ਸਾਰੇ ਪੰਜਾਬੀ ਵੀਰ ਰਲ ਕੇ ਅਪਣੀ ਮਾਤ ਬੋਲੀ ਪੰਜਾਬੀ ਦਾ ਸਤਿਕਾਰ ਕਰਨ ਤੇ ਪੰਜਾਬੀ ਹੋਣ ਦੇ ਨਾਤੇ ਸ਼ਲਾਘਾ ਪ੍ਰਾਪਤ ਕਰਨ ਤਾਂ ਅਪਣੀਂ ਸਿਆਨਪ ਦਾ ਬੋਲਬਾਲਾਂ ਕਰ ਸਕਦੇ ਨੇ
ਮੈਂ ਉਹਨਾਂ ਸਜਨਾਂ ਦਾ ਅਤਿ ਧੰਨਵਾਦੀ ਹਾਂ ਜਿਨਾਂ ਨੇ ਮੇਰੀਆਂ ਪਹਿਲੀਆਂ ਲਿਖੀਆਂ ਕਿਤਾਬਾਂ ਨੂੰ ਪੜ੍ਹ ਕੇ ਮੈਨੂੰ ਹੋਰ ਲਿਖਣ ਲਈ ਪ੍ਰੇਰਿਆ ਹੈ।

ਸੇਵਕ ਸਾਹਿਤ ਭਵਨ
ਕਿੰਗਜ਼ਵੇ ਦਿਲੀ

ਪੰਜਾਬੀ ਦਾ 'ਸੇਵਕ'
ਕਰਮ ਸਿੰਘ ਸੇਵਕ

੧-੧-੫੨

ਪੰਦਰਾ