ਪੰਨਾ:ਲਕੀਰਾਂ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
{{{4}}}px
{{{4}}}px

ਵਾਰ ਕੇ

ਵਾਰ ਵਾਰ ਵਾਰ ਦੇਵਾਂ ਜਿੰਦੜੀ ਹਜ਼ਾਰ ਵਾਰ
ਕਲਗੀ ਵਾਲੇ ਗੁਰੂ ਤੇਰੇ ਗੁਨਾਂ ਨੂੰ ਚਿਤਾਰ ਕੇ।
ਹਾਰ ਹਾਰ ਹਾਰ ਆਇਆਂ ਹਾਰ ਕੇ ਦੁਵਾਰ ਤੇਰੇ,
ਹਰੂੰ ਹਰੂੰ ਹਰ ਥਾਵੈਂ ਕਰ ਥਕਾਂ ਹਾਰ ਕੇ।
ਤਾਰ ਤਾਰ ਤਾਰ ਮੈਂਨੂੰ ਤਾਰ ਕਿਰਪਾ ਸਾਗਰਾ,
ਏਸ ਪਾਪ ਨਦੀ ਵਿਚੋਂ ਪਾਰ ਕਰ ਤਾਰ ਕੇ।
ਮਾਰ ਮਾਰ ਮਾਰ ਮੇਰਾ ਮਾਇਆ ਵਾਲਾ ਮੋਹ ਸਾਰਾ,
ਆਪਣੀਂ ਏ ਮਿਹਰ ਵਿਚੋਂ ਮਿਹਰ ਛੱਟਾ ਮਾਰ ਕੇ।


ਬਾਰ ਬਾਰ ਬਾਰ ਤੈਂਥੋਂ ਦਾਤਾ ਇਹੋ ਮੰਗਨਾਂ ਹਾਂ,
ਸੱਧਰ ਚਿਰੋਕਨੀ ਏਂ ਰਖੀ ਦਿਲ ਧਾਰ ਕੇ।
ਲਗ ਜਾਵੇ ਲੇਖੇ ਮੇਰੀ ਹੋ ਜਾਵਾਂ ਸੁਰਖਰੂ,
ਸੋਹਣੇਂ ਸਿਖ ਪੰਥ ਲਈ ਜਿੰਦੜੀ ਨੂੰ ਵਾਰ ਕੇ।
 

ਸਤਾਰਾਂ