ਪੰਨਾ:ਲਕੀਰਾਂ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੀ ਕਰਾਮਾਤ ਦਾਤਾ ਕੌਤਕ ਵਿਖਾਏ ਜਿਹੜੇ,
ਜੁਗਾਂ ਤੀਕ ਕਿਸੇ ਕੋਲੋਂ ਜਾਂਦੇ ਨਾ ਵਿਸਾਰੇ ਨੇ।
ਤੇਰੀ ਚਰਨ ਧੂੜ ਜਿਨੇ ਮਥੇ ਉਤੇ ਆਨ ਲਾਈ,
ਅਰਸ਼ਾਂ ਉਤੇ ਚਮਕਦੇ ਉਹ ਬਨ ਕੇ ਸਿਤਾਰੇ ਨੇ।
ਸਵਾ ਸਵਾ ਲਖ ਨਾਲ ਕਲੇ ਨੂੰ ਲੜਾ ਲੈਨਾਂ,
ਤੇਰੇ ਰੰਗ ਰਤੜੇ ਇਹ ਚੋਜ ਈ ਨਿਆਰੇ ਨੇ।
ਅਕਾਸ਼ ਉਤੇ ਤਾਰੇ ਜਿਹੜੇ ਗਿਨੇ ਜਾਨ ਗਿਨੇ ਕੋਈ,
ਗਿਨੇ ਨਾ ਜਾਨ ਪਾਪੀ ਆਪ ਨੇ ਜੋ ਤਾਰੇ ਨੇ।


ਅਖਾਂ ਅਗੇ ਪੁਤਰਾਂ ਨੂੰ ਮੌਤ ਵਾਲੀ ਘੋੜੀ ਚਾੜ੍ਹ,
ਤੂੰਈਓਂ ਦਾਤਾ ਘਲਿਆ ਸੀ ਜੰਗ ਨੂੰ ਸ਼ਿੰਗਾਰ ਕੇ।
ਤੇਰੀਆਂ ਕੁਰਬਾਨੀਆਂ ਕੀਤੀ ਏ ਮਿਸਾਲ ਕਾਇਮ
ਸਣੇਂ ਸਿੰਘ ਪੁਤਰਾਂ ਦੇ ਮਾਤਾ ਪਿਤਾ ਵਾਰ ਕੇ।


'ਨੰਦ ਲਾਲ' ਸੈਦ ਖਾਨ’ ‘ਬੁਧੂ ਸ਼ਾਹ’ ‘ਭੀਖਮ’ ਜਿਹੇ,
ਚਰਨੀ ਲਗੇ ਆਨ ਸੀ ਪਿਆਰ ਤੇਰਾ ਵੇਖ ਕੇ।
ਪਥਰ ਦਿਲ ਓਸ ਵੇਲੇ ਹੌਂਸਲਾ ਨੇ ਹਾਰ ਲੈਂਦੇ,
ਆਹੂ ਲਾਉਂਦਾ ਵੈਰੀਆਂ ‘ਜੁਝਾਰ’ ਤੇਰਾ ਵੇਖਕੇ।
ਪਲਾਂ ਵਿਚ ਦਲਾਂ ਤਾਈਂ ਦਲੀ ਜਾਵੇ ਦਲੋ ਦਲ,
ਵੈਰੀਆਂ ਦਾ ਵਹੀ ਜੋ ਵਿਹਾਰ ਤੇਰਾ ਵੇਖ ਕੇ।
ਤੀਰਾਂ ਤਾਈਂ ਸੋਨਿਆਂ ਦੇ ਦਾਨ ਦੇਵੇਂ ਦਾਤਿਆ,
ਕਮਾਲ ਏ ਖਿਆਲ ਏ ਮਿਆਰ ਤੇਰਾ ਵੇਖ ਕੇ।

ਅਠਾਰਾਂ