ਪੰਨਾ:ਲਕੀਰਾਂ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਨੇਂ ਪੈਰ ਨਦੀ ਵਿਚ, ਭੁਲ ਕੇ ਨਹੀਂ ਕਦੀ ਪਾਇਆ,
ਆਕੇ ਦੁਵਾਰੇ ਤੇਰੇ ਤਾਰੂ ਬਣ ਜਾਂਦਾ ਏ।
ਕੌਡੀਆਂ ਨੂੰ ਤਰਸਦਾ ਜੋ ਦੁਨੀਆਂ ਦੇ ਰਾਹ ਉਤੇ,
ਮਿਹਰ ਤੇਰੀ ਨਾਲ ਕਿਤੇ ਕਾਰੂ ਬਣ ਜਾਂਦਾ ਏ।
ਜਿਨੇਂ ਤੇਰੇ ਸਾਏ ਹੇਠ ਮਾਨੀ ਨਿਘ ਪਿਆਰ ਦੀ ਏ,
ਦੂਤੀਆਂ ਦੇ ਦਲਾਂ ਤਾਈਂ ਮਾਰੂ ਬਣ ਜਾਂਦਾ ਏ।


ਸੁਣ ਕੇ ਹੈਰਾਨ ਹੋਵਾਂ ਤੇਰੇ ਉਪਕਾਰਾਂ ਤਾਈਂ,
ਸਪਾਂ ਨੂੰ ਵੀ ਦਸਿਆ ਦਾਤਿਆ ਪਿਆਰ ਕੇ।
ਸੁਖਾਂ ਤਾਈਂ ਮੋੜ ਕੇ ਮੁਸੀਬਤਾਂ ਨੂੰ ਮੁੱਲ ਲੈ,
ਕੀਤਾ ਏ ਕਮਾਲ ਮਾਹੀ ਸਭ ਕੁਛ ਵਾਰ ਕੇ।


ਜਿਨੇਂ ਤੇਰੇ ਸੁਤੇ ਹੋਏ ਨਾਗਾਂ ਨੂੰ ਜਗਾਇਆ ਏ,
ਤਾਰੀਖ ਦੀ ਗਵਾਈ ਏ ਤਬਾਹ ਹੁੰਦੇ ਵੇਖਿਐ।
ਜਿਨੇ ਤੇਰੇ ਦਲਾਂ ਵਿਚ ਖਲਬਲੀ ਏ ਆਨ ਪਾਈ,
ਦਸਦੇ ਮੈਦਾਨ ਨੇ ਫਨਾਹ ਹੁੰਦੇ ਵੇਖਿਐ।
ਜਿਨਾਂ ਅਗ ਲੌਨਿਆਂ ਨੇ ਅਤ ਚਾਈ ਦਿਨੇ ਰਾਤ,
ਨੈਣਾਂ ਦੀ ਚੰਗਿਆੜੀ ਨਾਲ ਸਵਾਹ ਹੁੰਦੇ ਵੇਖਿਐ।
ਜਿਧਰ ਏ ਵਹੀਰ ਪਾਈ ਤੀਰਾਂ ਦੇ ਸਨਾਟਿਆਂ,
ਮੌਤ ਨਾਲ ਉਹਨਾਂ ਦਾ ਵਿਆਹ ਹੁੰਦੇ ਵੇਖਿਐ।

ਵੀਹ