ਪੰਨਾ:ਲਕੀਰਾਂ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਚ ਧਰਮ ਦੇ ਰਹਿਬਰਾ ਲਿਖਾਂ ਕੀ ਮੈਂ
ਪਾਕ ਸਾਫ਼ ਰਬੀ ਤੇਰੀ ਜ਼ਾਤ ਅੰਦਰ।
ਚਿੜੀ ਬਾਜ਼ ਦੇ ਨਾਲ ਲੜਾ ਦੇਨੀ,
ਤੁਛ ਗਲ ਸੀ ਤੇਰੀ ਉਕਾਤ ਅੰਦਰ।
ਆਇਓਂ ਸਚ ਦਾ ਚੰਨ ਚੜ੍ਹਾਓਨ ਵਾਲਾ,
ਝੂਠ ਦੇ ਪਾਪ ਅੰਧੇਰ ਦੀ ਰਾਤ ਅੰਦਰ।
ਸਵਾ ਲਖ ਥੀਂ ਇਕ ਲੜਾ ਦੇਨਾਂ,
ਤੇਰਾ ਜਾਦੂ ਸੀ ਆਬੇ-ਹਯਾਤ ਅੰਦਰ।


ਤੀਰ ਮਾਰ ਕੇ ਜ਼ੁਲਮ ਨੂੰ ਤੀਰ ਕੀਤਾ,
ਗਿਆ ਵਾਰ ਨਾ ਕੋਈ ਬੇਕਾਰ ਤੇਰਾ।
ਜੜ੍ਹ ਜ਼ੁਲਮ ਤੇ ਸਿਤਮ ਦੀ ਪਟਨੇ ਨੂੰ,
ਹੋਇਆ ਪਟਨੇਂ ਵਿਚ ਅਵਤਾਰ ਤੇਰਾ।


ਤੇਰੀ ਅਣਖ ਸੀ ਸ਼ੇਰ ਦੀ ਅੱਖ ਵਾਂਗੂੰ,
ਸੂਰਜ ਵਾਂਗਰਾਂ ਚਮਕਦੀ ਸ਼ਾਨ ਤੇਰੀ।
ਤੇਰੇ ਤੀਰਾਂ ਨੇ ਪਾਪ ਦੇ ਲੱਕ ਤੋੜੇ,
ਆਕੜ ਜ਼ੁਲਮ ਦੀ ਭੰਨੀ ਕਮਾਨ ਤੇਰੀ।
ਤੇਰੇ ਬਾਜ਼ ਨੇ ਬਾਜ਼ੀਆਂ ਜਿਤ ਲਈਆਂ,
ਜ਼ੁਲਮ ਮੇਟ ਗਈ ਨੂਰੀ ਕਿਰਪਾਨ ਤੇਰੀ।
ਝੰਡਾ ਧਰਮ ਦਾ ਗਡ ਗਿਓਂ ਦੇਸ਼ ਅੰਦਰ,
ਭਾਂਵੇਂ ਲਗ ਗਈ ਉਤੇ ਸੰਤਾਨ ਤੇਰੀ।

ਤੇਈ