ਪੰਨਾ:ਲਕੀਰਾਂ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਕੇ ਥਾਪਨਾ ਅਪਣੇ ਯੋਧਿਆਂ ਨੂੰ,
ਮਸਤ ਹਾਥੀਆਂ ਨਾਲ ਭਿੜਾਉਂਨ ਵਾਲੇ।
ਬੀਰ ਨੇ ਖਾਲਸਾ ਪੰਥ ਰਚਾਉਂਨ ਵਾਲੇ,
ਟੋਟੇ ਜਿਗਰ ਦੇ ਟੋਟੇ ਕਰਾਉਂਨ ਵਾਲੇ।
ਪਿਆ ਕੇ ਅੰਮਰਿਤ ਦੀ ਬੂੰਦ ਪਿਆਰਿਆਂ ਨੂੰ,
ਸਵਾ ਲਖ ਥੀਂ ਇਕ ਲੜਾਉਂਨ ਵਾਲੇ।


ਮਾਤਾ ਪਿਤਾ ਤੇ ਪੁਤਰ ਕੁਰਬਾਨ ਕਰਕੇ,
ਨਹੀਂ ਸੀ ਡੋਲਿਆ ਚਿਤ ਸਰਕਾਰ ਤੇਰਾ।
ਜੜ੍ਹ ਜ਼ੁਲਮ ਤੇ ਸਿਤਮ ਦੀ ਪਟਨੇ ਨੂੰ,
ਹੋਇਆ ਪਟਨੇ ਵਿਚ ਅਵਤਾਰ ਤੇਰਾ।


ਤਾਰੇ ਗਿਨੇ ਜਾਵਨ ਜੇ, ਕੋਈ ਕਰੇ ਮਿਹਨਤ,
ਪਾਪੀ ਆਪਦੇ ਤਾਰੇ ਨਹੀਂ ਗਿਨੇ ਜਾਂਦੇ।
ਮਿਨੀ ਜਾਏ ਗਹਿਰਾਈ ਸਮੁੰਦਰਾਂ ਦੀ ਨਾ,
ਉਪਕਾਰ ਤੇਰੇ ਨਾ ਗਿਨੇ ਮਿਨੇ ਜਾਂਦੇ।
ਖਿਚੇ ਗਏ ਜੋ ਤੇਰੀ ਪ੍ਰੇਮ ਤਾਨ ਅੰਦਰ,
ਜਿਤਨ ਆਏ ਤੈਨੂੰ ਆਪ ਜਿਨੇ ਜਾਂਦੇ।
ਤੇਰੇ ਬਾਝ ਉਪਕਾਰੀਆ ਕਿਸੇ ਦੇ ਵੀ,
ਬਚੇ ਨੀਹਾਂ ਵਿਚ ਨਹੀਂ ਵੇਖੇ ਬਿਨੇ ਜਾਂਦੇ।

ਪੰਜੀ