ਪੰਨਾ:ਲਕੀਰਾਂ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
{{{4}}}px
{{{4}}}px

ਸਿੱਖਾਂ ਦੀ ਆਵਾਜ਼

ਅਣਖੀ ਸੂਰਮੇਂ ਅਸੀਂ ਜਰਨੈਲ ਬਾਂਕੇ,
ਹਕਾਂ ਲਈ ਤਰਥੱਲ ਮਚਾ ਦਿਆਂ ਗੇ।
ਥਾਂ ਇਟਾਂ ਦੀ ਜਿਗਰ ਦੇ ਲਾ ਟੋਟੇ,
ਸਿਖੀ ਮਹਿਲ ਦੀ ਸ਼ਾਨ ਚਮਕਾ ਦਿਆਂ ਗੇ।
ਸਾਡੀ ਯਾਰੀ ਹੈ ਵੱਢ ਨਹੀਂ ਛੋਲਿਆਂ ਦਾ,
ਅਸੀਂ ਏਸ ਨੂੰ ਤੋੜ ਨਿਭਾ ਦਿਆਂ ਗੇ।
ਰੋਸ਼ਨ ਜੱਗ ਤੇ ਕਰਨ ਲਈ ਨਾਮ ਇਹਦਾ,
ਚਰਬੀ ਢਾਲ ਕੇ ਦੀਵੇ ਜਗਾ ਦਿਆਂ ਗੇ।

ਸਤਾਈ