ਪੰਨਾ:ਲਕੀਰਾਂ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਿਹਰੇ ਬੰਨ੍ਹ ਕੇ ਸਿਰੀਂ ਕੁਰਬਾਨੀਆਂ ਦੇ,
ਲਾੜੀ ਮੌਤ ਨੂੰ ਚਿਠੀਆਂ ਪਾ ਦਿਆਂ ਗੇ।
ਸਾਡੀਆਂ ਰਗਾਂ ਵਿਚ ਖੂਨ ਦਸਮੇਸ਼ ਜੀ ਦਾ,
ਖਾਤਰ ਪੰਥ ਦੀ ਜਾਨ ਲੜਾ ਦਿਆਂ ਗੇ।


ਅਸੀਂ ਕਿਸੇ ਤੇ ਕਦੇ ਨਹੀਂ ਮਾਨ ਕੀਤਾ,
ਦਿਲ ਅਪਣੇਂ ਆਪ ਅਜ਼ਮਾਏ ਹੋਏ ਨੇ।
ਪਲੇ ਅਸੀਂ ਤਲਵਾਰਾਂ ਦੀ ਛਾਂ ਹੇਠਾਂ,
ਖੋਪਰ ਸੀਸ ਦੇ ਏਥੇ ਉਤਰਾਏ ਹੋਏ ਨੇ।
ਚੜੇ ਚਰਖੜੀ ਆਰਿਆਂ ਨਾਲ ਚੀਰੇ,
ਸਿਦਕ ਸਿਰਾਂ ਦੇ ਨਾਲ ਨਿਭਾਏ ਹੋਏ ਨੇ।
ਏਸ ਸਿਖੀ ਤ੍ਰਿਬੈਨੀ ਦੇ ਘਾਟ ਉਤੇ,
ਅਸਾਂ ਲਖਾਂ ਸ਼ਹੀਦ ਪ੍ਰਵਾਏ ਹੋਏ ਨੇ।


ਸਾਡੀ ਅਣਖ ਨੂੰ ਕਿਸੇ ਵੰਗਾਰਿਆ ਜੇ,
ਮਜ਼ਾ ਓਸਨੂੰ ਉਹਦਾ ਚਖਾ ਦਿਆਂ ਗੇ।
ਅਣਖ ਰਖ ਰਣਜੀਤ ਦੀ ਅਖ ਅੰਦਰ,
ਖਾਤਰ ਪੰਥ ਦੀ ਜਾਨ ਲੜਾ ਦਿਆਂ ਗੇ।


ਅਖਾਂ ਸਾਹਮਣੇਂ ਉਬਲਦੀ ਦੇਗ਼ ਦਿਸੇ,
ਚਮਕੇ ਜਿਥੋਂ ਕੁਰਬਾਨੀ ਦੀ ਸ਼ਾਨ ਸਾਡੀ।

ਅਠਾਈ