ਪੰਨਾ:ਲਕੀਰਾਂ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੈਬਰ ਅਤੇ ਜਮਰੌਦ ਨਹੀਂ ਅਜੇ ਭੁਲਾ,
ਹਿਸਟਰੀ ਇੰਡੀਆ ਕਰੇ ਬਿਆਨ ਸਾਡੀ।
ਰਤ ਭਰੀ ਚਮਕੌਰ ਦੀ ਗੜ੍ਹੀ ਅੰਦਰ,
ਪਈ ਹੀਰਿਆਂ ਦੀ ਸੋਹਣੀ ਕਾਨ ਸਾਡੀ।
ਸਿਖੀ ਫ਼ੁਲ ਉਤੇ ਬਣੀਏਂ ਭੌਰ ਹਰਦਮ,
ਜਾਨੀਂ ਨਾਲ ਹੈ ਪੰਥ ਦੇ ਜਾਨ ਸਾਡੀ।


ਅਸੀਂ ਵੇਖ ਕੇ ਏਸ ਲਈ ਲਾਟ ਬਲਦੀ,
ਜਿੰਦ ਵਾਂਗ ਪਤੰਗੇ ਜਲਾ ਦਿਆਂ ਗੇ।
ਸ਼ੇਰਾਂ ਵਾਂਗਰਾਂ ਜੂਝ ਮੈਦਾਨ ਅੰਦਰ,
ਖਾਤਰ ਪੰਥ ਦੀ ਜਾਨ ਲੜਾ ਦਿਆਂ ਗੇ।


ਭੁਲੀ ਨਹੀਂ ਸਭਰਾਓ ਦੀ ਧਰਤ ਹਾਲੇ,
ਤਾਕਤ ਚੇਲਿਆਂ ਵਾਲੇ, ਦੀ ਜੂਹ, ਦਸੇ।
ਸਾਡੀ ਬੀਰਤਾ ਨੂੰ ਦੁਨੀਆਂ ਯਾਦ ਕਰਦੀ,
ਅਜੇ ਤੀਕ ਅਟਾਰੀ ਦੀ ਰੂਰ ਦਸੇ।
ਖੁਰੇ ਪਏ ਲਾਹੌਰ ਦੇ ਨਜ਼ਰ ਆਵਨ,
ਹਾਲ ਖੋਲ ਕੇ ਤੇ 'ਲਾਲ ਖੂਹ' ਦਸੇ।
ਤਾਰੂ ਸਿੰਘ ਦੇ ਜਦੋਂ ਹਾਲਾਤ ਪੜ੍ਹੀਏ,
ਲਗੇ ਅੱਗ ਉਹ ਦਿਲ ਨੂੰ ਲੂਹ ਦਸੇ।

ਉਨੱਤੀ