ਪੰਨਾ:ਲਕੀਰਾਂ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਹਿੰਦੀ ਸਦਾ ਖ਼ੂਨ ਵਾਲੀ,
ਹਥਾਂ ਉਤੇ ਲਾਈ ਰਖੇ,
ਧਰਮ ਉਪਕਾਰਾਂ ਦੀ,
ਬਨੀ ਰਹਿੰਦੀ ਭਿਖੀ ਏ।


ਖੋਪਰੀ ਜੇ ਉਤਰ ਜਾਵੇ,
ਉਚਰੇ ਨਾ ਸੀ ਮੂੰਹੋਂ ,
ਜਪ-ਮਾਲਾ ਪਿਆਰ ਦੀ,
ਫੇਰਦੀ ਦੇ ਰਿਖੀ ਏ।


ਮਖਮਲ ਇਤਲਸਾਂ ਦੀ,
ਚੁਭਦੀ ਏ ਸੇਜ ਜਿਨੂੰ,
ਸਤੀ ਹੋਈ ਕੰਡਿਆਂ ਤੇ,
ਇਹੋ ਰਾਣੀ ਦਿਖੀ ਏ।


ਤਾਜ ਰਾਜ ਸਾਜ ਵਾਲੀ,
'ਬੀਰਤਾ ਦੀ ਪੰਜ' ਸਚੀ,
ਪਲੀ ਤਲਵਾਰਾਂ ਹੇਠ,
ਸੋਹਣੀ ਇਹ ਸਿਖੀ ਏ।

ਚੌਤੀ