ਇਹ ਵਰਕਾ ਤਸਦੀਕ ਕੀਤਾ ਗਿਆ ਏ
ਜਿੰਦ ਜਾਨ ਵੀ ਪਿਆਰੀ,
ਭਾਸਦੀ ਨਾ ਮੂਲ ਇਹਨੂੰ,
ਚਰਖੜੀ ਤੇ ਚਾੜ੍ਹ ਚਾੜ੍ਹ,
ਗਈ ਇਹ ਪਰਿਖੀ ਏ।
'ਸਰਹੰਦ ਦੀਆਂ ਨੀਂਹਾਂ' ਵਿਚੋਂ,
ਅਜੇ ਪਈ 'ਅਵਾਜ਼' ਆਵੇ,
ਧੰਨ ਧੰਨ ਸਿਖੀ ਏਹੋ,
ਧੰਨ ੨ ਸਿਖੀ ਏ।
ਬਦਲੀ ਏ ਰਹਿਮਤਾਂ ਦੀ,
ਠੰਡਕ ਹੈ ਚਾਨਣੀ ਕੋਈ,
ਮਾਲਿਕ ਇਹ ਮੌਜਾਂ ਦੀ,
ਸੁਖਾਂ ਦੀ ਦਾਤਾ ਏ।
ਦੁਖੀਆਂ ਦੇ ਉਜੜੇ ਹੋਏ,
ਘਰਾਂ ਨੂੰ ਵਸਾਨ ਲਈ,
ਲਿਖਨ ਲਈ ਲੇਖ ਆਈ,
ਬਨ ਕੇ ਵਿਧਾਤਾ ਏ।
ਛੱਤੀ