ਪੰਨਾ:ਲਕੀਰਾਂ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜ਼ੁਲਮ ਮਿਟਾਨ ਲਈ,
ਖਾਲਸੇ ਨੂੰ ਜਨਮ ਦਿਤਾ,
ਪ੍ਰਵਾਰ ਨੇ ਪੁਤ ਪਾਲੇ,
ਏਸ 'ਰਾਣੀਂ ਮਾਤਾ' ਏ।


ਦਸਿਆ ਹੈ ਰਾਂਹ ਜਿਨ੍ਹੇਂ,
ਭੁਲੇ ਹੋਏ ਜਗ ਤਾਈਂ,
ਅਕਲਾਂ ਦੀ ਮਾਲਿਕ ਏ,
ਦੁਨੀਆਂ ਵਖਿਆਤਾ ਏ।


ਗੋਲੀਆਂ ਦੇ ਵਾਰਾਂ ਅਗੇ,
ਸੀਨਾਂ ਏ ਢਾਲ ਕਰਦੀ
ਨੇਜ਼ਿਆਂ ਦੇ ਮੂੰਹਾਂ ਕੋਲੋਂ,
ਦਿਸਦੀ ਤਰਿਖੀ ਏ।


ਫਾਂਸੀਆਂ ਦੇ ਰਸਿਆਂ ਦੀ,
ਝੂਟਦੀ ਹੈ ਪੀਂਘ ਸੋਹਣੀ,
ਆਰਿਆਂ ਥੀਂ ਚਿਰ ਜਾਨਾਂ,
ਕਾਰ ਇਹਨੇਂ ਸਿਖੀ ਏ।

ਸੈਂਤੀ