ਪੰਨਾ:ਲਕੀਰਾਂ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਘੜ ਸੁਚਜੀ ਬੜੀ,
ਸਿਆਨੀ ਏ ਮਹਾਂਰਾਣੀਂ,
ਦੁਨੀਆਂ ਦੇ ਲੋਕ ਗਾਵਨ,
ਜਿਸਦੀਆਂ ਵਾਰਾਂ ਨੇਂ।


ਮਸਤ ਕੀਤਾ ਪੌਨ ਨੂੰ,
ਜਿਸਦੇ ਹੈ ਲੋਰ ਮਿਠੇ,
ਹਿਲ ਤਸਵੀਰਾਂ ਜਾਵਨ,
ਹਿਲਦੀਆਂ ਜਾਂ ਤਾਰਾਂ ਨੇਂ,


ਰੂਪ ਮਤਵਾਲੀ ਜੋਗਨ,
ਨਖਰੇ ਤੇ ਨਾਜ਼ ਵੇਖ,
ਆਸ਼ਕਾਂ ਦੇ ਸੀਨੇ ਫਟੇ।
ਨੈਣਾਂ ਦੇ ਕਟਾਰਾਂ ਨੇ।


ਵੇਖ ਵੇਖ ਸ਼ੋਖੀਆਂ ਤੇ,
ਸਨ ਨਿਆਮਤਾਂ ਨੂੰ,
ਨੀਲੇ ਪੀਲੇ ਵੇਸ ਕੀਤੇ,
ਸਾਥਨਾਂ ਮਟਿਆਰਾਂ ਨੇ।

ਅੱਠਤੀ