ਪੰਨਾ:ਲਕੀਰਾਂ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇਗਾਂ ਵਿਚ ਉਬਲਨਾਂ ਤੇ,
ਬੰਦ ਬੰਦ ਜੁਦਾ ਹੋਣਾਂ,
ਸਿਦਕ ਸਬਰ ਵਿਚ,
ਗਈ ਇਹ ਲਿਖੀ ਏ।


ਕਲਗੀ-ਧਰ ਸ਼ਹਿਨਸ਼ਾਹ,
ਦੁਨੀਆਂ ਦੇ ਮਾਲਿਕਾ,
ਪ੍ਰਗਟ ਜਹਾਨ 'ਸੇਵਕ',
ਧੰਨ ਤੇਰੀ ਸਿਖੀ ਏ।


ਦਿਸੀਆਂ ਨਾ ਜਗ ਵਿਚ,
ਜਾਦੂਗਰਾਂ ਮੰਤ੍ਰੀਆਂ ਤੋਂ,
ਜਿਹੋ ਜਿਹੀਆਂ ਕਰਾਮਾਤਾਂ,
ਏਸ ਨੇ ਵਿਖਾਈਆਂ ਨੇ।


ਜੋ ਇਦ੍ਹੀ ਸ਼ਰਨ ਆਇਆ,
ਇਸ ਚਾ ਕੰਠ ਲਾਇਆ,
ਪ੍ਰੀਤ ਦੀਆਂ ਗੰਡਾਂ ਏਸ,
ਘੁਟ ੨ ਪਾਈਆਂ ਨੇ।

ਉਨਤਾਲੀ