ਪੰਨਾ:ਲਕੀਰਾਂ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁਖ-ਬੰਦ

ਮੈਨੂੰ ਵੀਰ ਕਰਮ ਸਿੰਘ "ਸੇਵਕ" ਨੇ ਉਨ੍ਹਾਂ ਦੇ ਨਵੇਂ ਕਾਵਿ-ਸੰਗ੍ਰਹਿ "ਲਕੀਰਾਂ" ਦੇ ਆਦ ਵਿੱਚ ਕੁਝ ਸਤਰਾਂ ਲਿਖਣ ਲਈ ਕਿਹਾ ਹੈ। ਕਿਹਾ ਚੰਗਾ ਹੁੰਦਾ ਜੇ ਉਹ ਇਸ ਕਵਿਤਾ ਦਾ ਮੁਖ-ਬੰਦ ਕਿਸੇ ਕਵੀ ਪਾਸੋਂ ਲਿਖਵਾਂਦੇ। ਮੈਂ ਇੱਕ ਪਤ੍ਰ-ਕਾਰ ਹਾਂ ਤੇ ਪਤ੍ਰਕਾਰ ਦੀ ਜ਼ਿੰਦਗੀ ਵਿੱਚ ਇਨਾ ਵਿਹਲ ਮਿਲਨਾਂ ਅਤਿ ਕਠਨ ਹੈ ਕਿਸੇ ਕਵਿਤਾ ਦੀ ਕਿਤਾਬ ਨੂੰ ਉਜੰ ਗੰਭੀਰਤਾ, ਠੱਰਮੇਂ ਤੇ ਗਹੁ ਨਾਲ ਪੜ੍ਹੇ ਜਿਸ ਦੀ ਉਹ ਅਭਿਲਾਸ਼ੀ ਹੁੰਦੀ ਹੈ। ਪਰ ‘ਸੇਵਕ' ਜੀ ਦੇ ਮਿਠੇ ਸਨੇਹ ਨੇ ਮੈਨੂੰ ਇਨਕਾਰ ਕਰਨ ਦੀ ਸਮਰਥਾ ਨਹੀਂ ਦਿਤੀ ਓ ਇਹ ਸਤ੍ਰਾਂ ਲਿਖ ਰਿਹਾ ਹਾਂ।

ਭਾਵੇਂ ਮੈਂ ਕਵੀ ਨਹੀਂ ਪਰ ਪੰਜਾਬੀ ਕਵਿਤਾ ਨੂੰ ਪੜ ਕੇ ਵੱਡਾ ਰਸ ਮਾਣਦਾ ਰਿਹਾ ਹਾਂ। ਹਿੰਦੀ, ਉਰਦੂ, ਅੰਗਰੇਜ਼ੀ ਤੇ ਮਰਹਟੀ ਕਵਿਤਾ ਨੂੰ ਪੜ੍ਹਿਆ ਹੈ ਪਰ ਜੋ ਧੂਹ, ਪੰਜਾਬੀ ਕਾਵਿ ਨੇ ਮੇਰੇ ਦਿਲ ਵਿੱਚ ਪਾਈ ਹੈ ਉਹ ਹੋਰ ਕਿਸੇ ਜ਼ਬਾਨ ਦੀ ਕਵਿਤਾ ਨਹੀਂ ਪਾ ਸਕੀ ਪੰਜਾਬੀ ਕਵਿਤਾ ਨੂੰ ਪੜ੍ਹ ਕੇ ਮੈਂ ਇੰਜ ਅਨੁਭਵ ਕਰਦਾ ਹਾਂ ਜਿਵੇਂ ਮੈਂ ਆਪਣੀ ਮਾਂ ਦੀਆਂ ਲੋਰੀਆਂ ਸੁਣ ਰਿਹਾ ਹਾਂ।

ਕਵੀ ਦਾ ਇਹ ਪਹਿਲਾ ਕਾਵਿ ਸੰਗ੍ਰਹ ਨਹੀਂ ਇਸ ਤੋਂ ਪਹਿਲਾਂ ਵੀ ਕਵੀ ਨੂਰੀ ਕਣੀਆਂ ਖੁਲ੍ਹੀਆਂ ਖੇਡਾਂ, "ਜੀਵਨ ਸੁਪਨੇ ਆਦਿ ਛਾਪ ਚੁਕਾ ਹੈ। ਜਿਨਾ ਦੀ ਭਰਵੇਂ ਸ਼ਬਦਾਂ ਵਿੱਚ ਸ਼ਲਾਘਾ ਕੀਤੀ ਜਾ ਚੁੱਕੀ ਹੈ। ਕਵੀ ਦੇ ਇੱਸ ਕਾਵਿ ਸੰਗ੍ਰਹ ਨੂੰ ਪੜ੍ਹ ਕੇ ਮੈਨੂੰ ਉਸ ਦੇ ਮਨ ਵਿੱਚ ਝਾਤ ਮਾਰਨ ਦਾ ਮੌਕਾ ਮਿਲਿਆ ਹੈ। ਕਵੀ ਦੀ ਕਵਿਤਾ ਵਿੱਚ ਵਲਵਲਾ ਹੈ, ਅਹਿਸਾਸ ਹੈ, ਦਿਤ ਸ

ਚਾਰ