ਪੰਨਾ:ਲਕੀਰਾਂ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹਦੀਆਂ ਜੋ ਕੀਤੀਆਂ,
ਕੀਤੀਆਂ ਨਹੀਂ ਬੀਤੀਆਂ,
ਮੌਤ ਨਾਲ ਹੱਸ ਏਸ,
ਪ੍ਰੀਤੀਆਂ ਨਿਭਾਈਆਂ ਨੇਂ।


ਤਾਈਓਂ ਨੇੜੇ ਰਬ ਦੇ,
ਹੋਈ ੨ ਜਾਪਦੀ ਏ,
ਤੇਗ ਦੀ ਇਸ ਧਾਰ ਉਤੇ,
ਮੰਜ਼ਲਾਂ ਮੁਕਾਈਆਂ ਨੇਂ।


ਵਰਕੇ ਇਤਹਾਸ ਵਾਲੇ,
ਦੇਂਦੇ ਨੇ ਗਵਾਹੀ ਸਾਰੀ,
ਜਿਥੇ ਇਹਦੇ ਇਸ਼ਕ ਦੀ,
ਦਾਸਤਾਨ ਲਿਖੀ ਏ।


ਓਪਰੇ ਵੀ ਏਸ ਤਾਈਂ,
ਰੀਝ ਨਾਲ ਆਖਦੇ ਨੇ,
ਧੰਨ ਧੰਨ ਧੰਨ ਧੰਨ,
ਧੰਨ ਧੰਨ ਸਿਖੀ ਏ।

ਚਾਲੀ