ਪੰਨਾ:ਲਕੀਰਾਂ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਤਨ ਨ ਧਨ ਸਾਰਾ,
ਓਸ ਤਾਈਂ ਸੌਂਪ ਦਿਤਾ,
ਜਿਥੇ ਇਹਨੂੰ ਆ ਗਈਆਂ,
ਨਾਮੀਂ ਨੇ ਖੁਮਾਰੀਆਂ।


ਓਸ ਵਲੋਂ ਉਤੋਂ ਏਸ,
ਆਪੇ ਤਾਈਂ ਵਾਰ ਦਿਤਾ,
ਜਿਹੜੀਆਂ ਨੇ ਥਾਵਾਂ ਇਹਨੂੰ,
ਲਗੀਆਂ ਪਿਆਰੀਆਂ।


ਸਰ ਕੀਤਾ ਏਸ ਉਥੇ,
ਉਹਨਾਂ ਏਂ ਮੁਹਿੰਮਾਂ ਤਾਈਂ,
ਜਿਨ੍ਹਾਂ ਕੋਲੋਂ ਹਿੰਮਤਾਂ ਨੇ,
ਯੋਧਿਆਂ ਨੇ ਹਾਰੀਆਂ।


ਫਸ ਗਏ ਵਲਾਂ ਵਾਲੇ,
ਵਾਲਾਂ ਦਿਆਂ ਕੁੰਡਲਾਂ ਵਿਚ,
ਜਿਥੇ ਨੇ ਹੁਸੀਨ ਏਸ,
ਜੁਲਫਾਂ ਖਿਲਾਰੀਆਂ।

ਇਕਤਾਲੀ