ਇਹ ਵਰਕਾ ਤਸਦੀਕ ਕੀਤਾ ਗਿਆ ਏ
ਕੁਰਬਾਨੀ
ਇਹ ਨੀਂਦ ਮਿਠੀ ਸੁਵਰਗ ਦੀ,
ਇਹਨੂੰ ਮਸਤਾਨੇ ਜਾਣਦੇ।
ਇਹ ਫ਼ੁਲ ਇਹਦੀ ਵਾਸ਼ਨਾਂ,
ਭੌਰੇ ਦੀਵਾਨੇ ਜਾਣਦੇ।
ਸੜਨਾਂ ਨੇ ਇਹਦੀ ਸ਼ਮ੍ਹਾਂ ਤੇ,
ਸਿਦਕੀ ਪ੍ਰਵਾਨੇ ਜਾਣਦੇ।
ਆਪੇ ਨੇ ਹੱਸ ਕੇ ਵਾਰਦੇ,
ਜਿਹੜੇ ਬਿਗਾਨੇ ਜਾਣਦੇ।
ਕੋਈ ਨ੍ਹੇਰਿਆਂ 'ਚਿ ਚੰਦ ਨੂਰੀ,
ਰੋਸ਼ਨ ਜਵਾਨੀ ਕਰ ਗਏ।
ਮੰਗੀ ਜਿਨ੍ਹਾਂ ਨੇ ਮੌਤ ਇਸ ਤੋਂ,
ਸਦਾ ਜਿੰਦਗਾਨੀ ਕਰ ਗਏ।
ਤਰਤਾਲੀ