ਪੰਨਾ:ਲਕੀਰਾਂ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੱਸ ਹੱਸ ਕੇ ਰਸੀਆਂ ਫਸੀਆਂ,
ਪੀਘਾਂ ਨੇ ਪਾਈਆਂ ਕਿਸੇ ਨੇ।
ਅੱਖਾਂ ਦੇ ਚਾਨਣ ਵਾਰ ਕੇ,
ਜੋਤਾਂ ਜਗਾਈਆਂ ਕਿਸੇ ਨੇ।
ਖੰਜਰ ਪਿਆਲੇ ਜਾਣ ਲੈ,
ਸੂਲਾਂ ਸੁਰਾਹੀਆਂ ਕਿਸੇ ਨੇ।
ਪੁਤਰਾਂ ਨੂੰ ਵਾਰ ਕੇ,
ਖੁਸ਼ੀਆਂ ਮਨਾਈਆਂ ਕਿਸੇ ਨੇ।


ਅੱਖਰ ਜਿਨ੍ਹਾਂ ਨੇ ਪੜ੍ਹ ਲਏ,
ਜੀਵਨ ਕਹਾਣੀ ਕਰ ਗਏ।
ਉਹ ਮਿਟਨ ਲਗੇ ਆਪਣੀ,
ਪੈਦਾ ਨਿਸ਼ਾਨੀ ਕਰ ਗਏ।

ਡਰਦੇ ਨਾ ਮੌਤੋਂ ਮਰਦ ਉਹ,
ਜੋ ਪਿਆਰ ਕਰਨਾ ਜਾਣਦੇ।
ਸਿਰਾਂ ਦੀ ਭੇਟਾ ਚਾੜ੍ਹ ਕੇ,
ਸਤਿਕਰ ਕਰਨਾ ਜਾਣਦੇ!
ਦੈਹਾਂਦੇ ਫਟੇ ਚੀਰ ਕੇ,
ਉਪਕਾਰ ਕਰਨਾ ਜਾਣਦੇ।
ਮੌਤ ਨੂੰ ਪਾਵਨ ਜਫੀਆਂ,
ਦਿਲਵਾਰ ਕਰਨਾ ਜਾਨਦੇ।

ਚੋਤਾਲੀ