ਪੰਨਾ:ਲਕੀਰਾਂ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੋਈ ਸਾਕੀ ਪਿਆਰੀ ਦੇ,
ਜੀਵਨ ਪਿਆਲੀ ਕਰ ਗਏ।
ਮਾਲੀ ਕੋਈ ਬੂਟੇ ਲਾਓਣ ਲਈ,
ਇਹ ਚਮਨ ਖਾਲੀ ਕਰ ਗਏ।


ਜੀਵਨ ਕਿਸੇ ਨੇ ਏਸ ਤੋਂ,
ਅਪਣਾ ਪਿਆਰਾ ਵਾਰਿਆ।
ਰਾਂਝੇ ਕਿਸੇ ਇਸ ਹੀਰ ਲਈ,
ਹੱਸ ਕੇ ਹਜ਼ਾਰਾ ਵਾਰਿਆਂ।
ਅੱਖਾਂ ਦੇ ਸਾਹਵੇਂ ਕਿਸੇ ਨੇ,
ਅੱਖਾਂ ਦਾ ਤਾਰਾ ਵਾਰਿਆ
ਸਜਰ-ਵਿਆਹੀ ਕਿਸੇ ਨੇ,
ਸੰਸਾਰ ਸਾਰਾ ਵਾਰਿਆ।

ਸਰਦਾਰ ਕਈ ਸਰ-ਦਾਰ ਦੇ,
ਮਨਸੂਰ ਤੇਰੇ ਹੋ ਗਏ।
ਲਭ ਕੇ ਜ਼ਿੰਦਗੀ ਮੌਤ ਚੋਂ,
ਮਨਜ਼ੂਰ ਤੇਰੇ ਹੋ ਗਏ।

ਪੰਜਤਾਲੀ