ਪੰਨਾ:ਲਕੀਰਾਂ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਮ੍ਰਿਤ ਦੀ ਸ਼ਕਤੀ

ਵਗੀ ਜ਼ੁਲਮ ਹਨੇਰੀ ਆ ਹਿੰਦ ਅੰਦਰ,
ਗਿਆ ਉਡ ਇਨਸਾਫ ਸਰਕਾਰ ਵਿਚੋਂ
ਛਾਈ ਆਨ ਅਮਸਿਆ ਰਾਤ ਪਾਪਨ,
ਚੰਨ ਧਰਮ ਦਾ ਲੱਥਾ ਸੰਸਾਰ ਵਿਚੋਂ।
ਕਿਸ਼ਨ, ਬਿਸ਼ਨ, ਮਹੇਸ਼ ਸਭ ਪੂਜ ਥਕੇ,
ਆਇਆ ਕੋਈ ਨਾ ਕਈ ਹਜ਼ਾਰ ਵਿਚੋਂ।
ਬਿਨਾਂ ਮਾਲੀਓਂ ਬਾਗ਼ ਵੈਰਾਨ ਹੋਇਆ,
ਫ਼ਲ ਚੁਨੋਂ ਗਏ ਹਿੰਦ ਗੁਲਜ਼ਾਰ ਵਿਚੋਂ।

ਸੂਰਜ ਸੱਚਦੇ ਧਰਮ ਲਿਆਏ ਚਾਨਣ,
ਮਿਲਦੀ ਮੁਕਤੀ ਜਿਦੇ ਦਰਬਾਰ ਵਿਚੋਂ।
ਢਠੇ ਹਿੰਦ ਦੇ ਮਹਿਲ ਉਸਾਰਨੇ ਲਈ,
ਜੀਵਨ ਬਖਸ਼ਿਆ ਖੰਡੇ ਦੀ ਧਾਰ ਵਿਚੋਂ।

ਛਤਾਲੀ