ਪੰਨਾ:ਲਕੀਰਾਂ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰਾ ਅੰਮਰਿਤ ਜੇ ਕਿਸੇ ਆ ਚਿੜੀ ਪੀਤਾ,
ਉਹਨੇਂ ਬਾਜ਼ਾਂ ਦੇ ਛਕੇ ਛੁੜਾ ਦਿਤੇ।
ਤੇਰੇ ਬੀਰ ਅਣਖੀਲੇ ਦੁਲਾਰਿਆਂ ਨੇ,
ਜ਼ਾਲਮ ਮੌਤ ਦੀ ਗੋਦ ਸੁਲਾ ਦਿਤੇ।
ਸ਼ਮਸ ਖਾਨ ਵਜੀਦੇ ਜਲਾਲ ਵਰਗੇ,
ਤੇਰੇ ਬੰਦੇ ਨੇ ਬੰਦੇ ਬਣਾ ਦਿਤੇ।

ਤੇਰਾ ਦਿਲ ਦਸਮੇਸ਼ ਜੀ ਡੋਲਿਆ ਨਾ,
ਫ਼ੁਲ ਟੁਟ ਗਏ ਬਾਗ਼ ਪ੍ਰਵਾਰ ਵਿੱਚੋਂ।
ਧਰਮ ਆਨ ਸਚਾਈ ਦੀ ਰਖਿਆ ਲਈ,
ਜੀਵਨ ਬਖਸ਼ਿਆ ਖੰਡੇ ਦੀ ਧਾਰ ਵਿਚੋਂ।

-ǂ-:o:-ǂ-