ਇਹ ਵਰਕਾ ਤਸਦੀਕ ਕੀਤਾ ਗਿਆ ਏ
ਮਹਾਂਰਾਣੀ ਜਿੰਦਾਂ ਦੀ ਸਰਦਾਰ ਸ਼ਾਮ ਸਿੰਘਜੀ
ਅਟਾਰੀ ਨੂੰ ਚਿਠੀ
ਮਾਰਕੇ ਫੂਕੇ ਘਰ ਦਿਆਂ, ਜਾਂ ਸੀਣੇ, ਸਾੜੇ
ਦਿਨ ਦੀਵੇ ਲੁਟਾਂ ਪੈ ਗਈਆਂ, ਆ ਵਗੇ ਧਾੜੇ
ਸਾਹ ਨ ਆਵੇ ਸੁਖ ਦਾ, ਜਿੰਦ ਪਈ ਪਵਾੜੇ
ਉਬਲੇ ਦਿਲ ਹਲਵਾਈ ਕੋਈ, ਜਿਉਂ ਦੁਧ ਨੂੰ ਕਾੜ੍ਹੇ
ਰਾਜ ਭਾਗ ਲਈ ਡੋਗਰਾ, ਪਿਆ ਵੇਲਾ ਤਾੜੇ
ਮਨ-ਆਈਆਂ ਉਸ ਕੀਤੀਆਂ,ਰਜੇ ਪਾਏ ਪਵਾੜੇ
ਜਿੰਦ ਤਾਂ ਰਾਣੀ ਜਿੰਦ ਵੀ ਡਾਹਢੀ ਘਬਰਾਈ
ਭੇਜੀ ਚਿਠੀ ਸ਼ਾਮ ਸਿੰਘ ਉਸ ਮਨ ਠਹਿਰਾਈ
ਲਿਖ ਕੇ ਪਹਿਲ ਅਰਦਾਸ ਨੂੰ ਵਿਚ ਗਲ ਸਮਝਾਈ
ਵੈਰੀ ਦੇਸ਼ ਪੰਜਾਬ ਤੇ ਕਰ ਆਇਆ ਧਾਈ
ਤਰਵੰਜਾ