ਪੰਨਾ:ਲਕੀਰਾਂ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਪਿਆ ਵੰਗਾਰੇ ਵਜਕੇ ਚੰਡੀ ਚਮਕਾਈ
ਜੋ ਆਵੇ ਮੇਰੇ ਸਾਹਮਣੇ ਨਹੀਂ ਜੰਮਿਆਂ ਮਾਈ

ਏਦਾਂ ਲਿਖ ਕੇ ਪਤਰਕਾ ਉਸ ਦਾਸੀ ਘਲੀ
ਪੜ੍ਹ ਕੇ ਛਾਤੀ ਸਿੰਘ ਦੀ ਕੋਈ ਜਵਾਲਾ ਬਲੀ
ਉਹਦੀ ਸੁਤੀ ਹੋਈ ਆਤਮਾਂ ਉਸ ਆਨ ਦਬਲੀ
ਉਸ ਸੋਧੀ ਆਖ ਅਰਦਾਸ ਇਹ ਗੁਰ ਕਰਨੀ ਭਲੀ
ਉਸ ਮੌਤ ਨੂੰ ਜਾਤਾ ਖੇਡ ਵਾਂਗ ਸਿਰ ਧਰ ਕੇ ਤਲੀ
ਆਈ ਲਹਿਰ ਕੋਈ ਜੋਸ਼ ਦੀ ਨ ਜਾਵੇ ਠਲੀ

ਚਿਠੀ ਪੜ੍ਹੀ ਜਾਂ ਬੀਰ ਨੇ ਰੋਹ ਏਨਾਂ ਚੜ੍ਹਿਆ
ਪਲ ਭਰ ਉਸ ਤੋਂ ਉਸ ਥਾਂ ਨ ਜਾਵੇ ਖੜ੍ਹਿਆ
ਲੰਬੂ ਲਗਾ ਆਨ ਕੇ ਉਹਦਾ ਸੀਨਾ ਸੜਿਆ
ਕਸ ਕੇ ਓਦੋਂ ਜ਼ੀਨ ਨੂੰ ਚੀਨੇ ਤੇ ਚੜਿਆ
ਪਿਛੇ ਸੁਟ ਕੇ ਪੌਣ ਨੂੰ ਸਭਰਾਵਾਂ ਵੜਿਆ
ਜਵਾਨਾ ਦੀ ਜਿੰਦ ਨਿਕਲੀ ਜਾਂ ਤੇਗ਼ ਨੂੰ ਫੜਿਆ

ਉਸ ਜਾ ਕੇ ਮਰਦ ਮੈਦਾਨ ਵਿਚ ਛਡਿਆ ਜੈਕਾਰਾ
ਪਰਬਤ ਉਨੇ ਕੰਬ ਕੇ ਜਿਉਂ ਤੜਫੇ ਪਾਰਾ
ਸਾਗਰ ਦਾ ਦਿਲ ਉਛਲਿਆ ਨ ਕਰੇ ਖਲਾਰਾ
ਤਾਂ ਨੱਭ ਵਿਚਾਲੋਂ ਟੁਟਿਆਂ ਜਿਉਂ ਟੁਟੇ ਤਾਰਾ
ਤਾਂ ਸਤੈ ਧਰਤਾਂ ਕੰਬੀਆ ਸੁਨ ਜੋਸ਼ ਹੁਲਾਰਾ
ਵੈਰੀ ਮੂੰਹ ਪਾ ਉਂਗਲਾਂ ਰਿਹਾ ਵੇਖ ਨਜ਼ਾਰਾ

ਚੋਰੰਜਾ