ਪੰਨਾ:ਲਕੀਰਾਂ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹਨੂੰ ਮੌਤ ਸੁਨੇਹਾ ਘਲਦੀ ਆ ਜਿਸ ਨੂੰ ਵਜੇ
ਪੜਦੇ ਦੇਸ਼ ਪੰਜਾਬ ਦੇ ਉਹ ਅਣਖੀ ਕਜੇ
ਉਹ ਆਖੇ ਵਿਚ ਮੈਦਾਨ ਦੇ ਲਾ ਲਾ ਕੇ ਧਜੇ
ਆਵੇ ਮਰਦ ਮੈਦਾਨ ਉਹ ਜੋ ਪ੍ਰਾਨਾਂ ਤਜੇ

ਉਸ ਬੀਰ ਬਹਾਦਰ ਸੂਰਮੇਂ ਆ ਚੰਡੀ ਵਾਹੀ
ਪਕੇ ਖੇਤ ਕਿਰਸਾਨ ਨੇ ਜਿਉਂ ਵਾਢੀ ਪਾਈ
ਉਸ ਕਾਹਲੀ ਕੀਤੀ ਇਸ ਤਰ੍ਹਾਂ ਜਿਉਂ ਕਰਦਾ ਲਾਈ
ਫੌਜਾ ਚਾਰ ਹਜ਼ਾਰ ਦੀ ਕਰ ਗਿਆ ਸਫਾਈ
ਹੋ ਹੋ ਮੇਮਾਂ ਰੰਡੀਆਂ ਕੋਈ ਦੇਨ ਦੁਹਾਈ
ਉਹਦੋਂ ਵਿਚ ਵਲੈਤ ਨ ਬਤੀ ਕਿਸੇ ਜਗਾਈ

ਲੜਦੇ ਲੜਦੇ ਉਸਦਾ ਆ ਮੁੜਕਾ ਚੋਇਆ
ਉਹਦੀ ਵੇਖ ਜਵਾਨੀ ਮੌਤ ਨੇ ਆ ਢੋਹਾ ਢੋਇਆ
ਉਹਦਾ ਸੀਨਾ ਵਾਂਗੂੰ ਢਾਲ ਦੇ ਛਨ ਛਨਨੀ ਹੋਇਆ
ਤਾਂ 'ਸੇਵਕ' ਦੇਸ਼ ਪੰਜਾਬ ਦਾ ਤਕਦੀਰ ਨੇ ਖੋਇਆ

-ǂ-:੦:-ǂ-