ਪੰਨਾ:ਲਕੀਰਾਂ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਿਖ-ਸਿਪਾਹੀ

ਮੇਰੇ ਦਿਲ ਵਿਚ ਜਜ਼ਬੇ ਕਹਿਰ ਦੇ,
ਪਏ ਆਵਨ ਕਈ ਖਿਆਲ
ਮੇਰੇ ਜੁਸਿਓਂ ਰਤ ਪਈ ਖੌਲਦੀ,
'ਤੇ' ਮੁੜ ੨ ਉਠਨ ਉਬਾਲ
ਮੇਰ ਪੈਰੋਂ ਧਰਤੀ ਕੰਬਦੀ,
ਜਿਓਂ ਆਵੇ ਕੋਈ ਭੁੰਚਾਲ
ਮੇਰੀ ਤੇਗ਼ ਨੇ ਵੈਰੀ ਖਾਵਨੇ,
ਰੂਪ ਧਾਰ ਕੇ ਕਾਲ
ਮੇਰਾ ਜੋਸ਼ ਅੰਗਮਾਂ ਕਹਿਰ ਦਾ,
ਜੋ ਕੋਈ ਨਵਾਂ ਲਿਆਵੇ ਸਾਲ
ਮੈਂ ਜਾਨਾਂ ਕਢਾਂ ਜੁਸਿਓਂ,
ਜਿਓਂ ਮਖਣ ਵਿਚੋਂ ਵਾਲ
ਮੈਂ ਸਿਰੀਆਂ ਖਿਦੂ ਰੇੜਨੇ,
ਰਨ- ਭੂਮੀਂ ਬਨਨੀ ਥਾਲ

ਸਤਵੰਜਾ