ਪੰਨਾ:ਲਕੀਰਾਂ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੀ ਰੰਗ ਵਿਚ ਨਾਰ ਨਵੇਲੜੀ,
ਮੇਰੀ ਜੰਗ ਵਿਚ ਜਿਤ ਤਲਵਾਰ,
ਮੈਂ ਖੰਡਾ ਹਥੀਂ ਸੂਤ ਕੇ,
ਧੜਾਂ ਤੋਂ ਲੌਨੇਂ ਭਾਰ
ਮੈਂ ਭੜਥੂ ਜਾ ਕੇ ਪਾਵਨੇ,
ਤੇ ਕਰਨੀ ਮਾਰੋ ਮਾਰ
ਮੈਂ ਜੰਗ ਦੇ ਅੰਦਰ ਜਾਂਦਿਆਂ,
ਲੈਨੀ ਫੋਜ ਲਲਕਾਰ
ਮੇਰੇ ਤਸੇ ਤੀਰਾਂ ਵਿਨ੍ਹੇਨੇ,
ਜੋ ਫ਼ੁਲੀਂ ਕਰਦੇ ਖਾਰ
ਜੋ ਆਏ ਦਮਾਮੇਂ ਪੀੜ ਕੇ,
ਜ਼ੋਰਾ- ਵਰ ਸਰਦਾਰ
ਮੈਂ ਮੌਤ ਵਿਖਾਲੀ ਦੇਵਨੀਂ,
ਮਾਰੂ ਮੇਰੇ ਹਥਿਆਰ
ਜਾਂ ਗੜ ਗੜ ਵਰ੍ਹੀਆਂ ਗੋਲੀਆਂ,
ਤਾਂ ਗੋਲਨ ਗੇ ਕਈ ਗਾਰ
ਮੈਂ ਵੈਰੀ ਜਮ ਪੁਰ ਘਲਨੇ,
ਨਹੀਂ ਕਸੇ ਨੇ ਲੈਣੀ ਸਾਰ
ਮੇਰੇ ਬਰਛੇ ਭਾਲੇ ਤੇਗ ਨੇ,
ਪੌਨੀ ਛਨਕਾਰ

ਮੇਰੀ ਜਾਨ ਪਰਾਹੁਨੀ ਦਿਨਾਂ ਦੀ,
ਹੈਵੇ ਵਿੱਚ ਜਹਾਨ
ਮੈਂ ਕੌਮੀਂ ਅਣਖ ਉਭਾਰਨੀ,
ਰਖਣੀ ਸਿਖੀ ਸ਼ਾਨ

ਓਨਾਠ