ਪੰਨਾ:ਲਕੀਰਾਂ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਤੇਗ ਦੀ ਇਸ ਧਾਰ ਉਤੇ
ਮੰਜ਼ਲਾਂ ਮੁਕਾਈਆਂ ਨੇ

ਇਸੇ ਤਰ੍ਹਾਂ ਕਲਗੀਧਰ ਪਿਤਾ ਦੇ ਅੰਮ੍ਰਿਤ ਦੀ ਸ਼ਕਤੀ ਜਿਸ ਨੇ ਇਸ ਭਾਰਤ ਵਰਸ਼ ਵਿੱਚ ਇਨਕਲਾਬ ਲਿਆਂਦਾ ਹੈ। ਇਸ ਮੁਰਦਾ ਤੇ ਪ੍ਰਾਧੀਨਤਾਂ ਦੀ ਖੱਡ ਵਿੱਚ ਪਈ ਹਿੰਦੂ ਕੌਮ ਨੂੰ ਖਾਲਸਾ ਰੂਪ ਦੇ ਕੇ ਜੀਉਦੀਆਂ ਕੌਮਾਂ ਦੀ ਕਤਾਰ ਵਿਚ ਲਿਆ ਖਲਾਰਿਆ ਹੈ ਉਸ ਦਾ ਜ਼ਿਕਰ ਕਰਦੇ ਹੋਏ ਕਵੀ ਲਿਖਦਾ ਹੈ:-

ਛਾਤੀ ਜ਼ੁਲਮ ਦੀ ਸੜ ਸਵਾਹ ਹੋ ਗਈ,
ਲਾਟਾਂ ਨਿਕਲੀਆਂ ਜਦੋਂ ਤਲਵਾਰ ਵਿਚੋਂ
ਮੇਰੇ ਸ਼ਹਿਨਸ਼ਾਹ ਸ੍ਰੀ ਦਸ਼ਮੇਸ਼ ਜੀ ਨੇ
ਜੀਵਨ ਬਖਸ਼ਿਆ ਖੰਡੇ ਦੀ ਧਾਰ ਵਿਚੋਂ।

ਇਸੇ ਤਰ੍ਹਾਂ ਸਿਖਾਂ ਦੇ ਜੀਵਨ-ਉਦੇਸ਼ ਨੂੰ ਪ੍ਰਗਟਾਂਦੇ ਹੋਏ ਕਵੀ ਲਿਖਦਾ ਹੈ।

ਧਰਮ, ਆਨ ਸਚਾਈ ਦੀ ਰਖਿਆ ਲਈ
ਜੀਵਨ ਬਖਸ਼ਿਆ ਖੰਡੇ ਦੀ ਧਾਰ ਵਿਚੋਂ।

ਕਵੀ ਨੇ ਸਿਖੀ ਇਤਹਾਸ ਨੂੰ ਸੁਹਣੇ ਤੇ ਢੁਕਵੇਂ ਸ਼ਬਦਾ ਵਿੱਚ ਵਰਨਣ ਕੀਤਾ ਹੈ। ਇਸੇ ਤਰ੍ਹਾਂ ਕਵੀਂ ਨੇ ਦੇਸ਼ ਵਾਸੀਆਂ ਦੇ ਮਨਾਂ ਤੋਂ ਸਿਖਾ ਬਾਰੇ ਪਾਏ ਗਏ ਗ਼ਲਤ ਭੁਲੇਖਿਆਂ ਨੂੰ ਕਢਦੇ ਹੋਏ ਦਸਿਆ ਹੈ ਕਿ ਸਿੱਖ ਦੇਸ਼ ਦੀ ਆਨ ਤੇ ਸ਼ਾਨ ਤੋਂ ਮਰ ਮਿਟਨ ਲਈ ਹਮੇਸ਼ਾ ਤਿਆਰ ਹੈ। ਕਵੀਂ ਵੰਗਾਰ ਕੇ ਕਹਿੰਦਾ:

ਮੈਂ ਪੜ੍ਹਿਆ ਪਾਠ ਰਣਜੀਤ ਤੋਂ ਮੈਨੂੰ ਕੌਣ ਭੁਲਾਵੇ।
ਮੈਂ ਗਭਰੂ-ਦੇਸ਼-ਪੰਜਾਬ ਦਾ ਮੈਨੂੰ ਕੋਣ ਦਬਾਵੇ।
ਕਵੀ ਦੇ ਮੰਨ ਵਿੱਚ ਕੌਮੀ ਗ਼ਦਾਰ ਲਈ ਕਿੰਨੀ ਘਿਰਨਾਂ

ਛੇ