ਪੰਨਾ:ਲਕੀਰਾਂ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਹੈ ਦਾਤਾ ਮੈਂ ਭਿਖਾਰੀ
ਤੂੰ ਹੈ ਠਾਕਰ ਮੈਂ ਪੁਜਾਰੀ
ਵਸਦੇ ਰਹਿਣ ਦਵਾਰੇ ਤੇਰੇ
ਮੰਗਨ ਆਇਆਂ ਪਿਆਰੇ ਤੇਰੇ

ਦਾਤਾ?
ਮੰਗਨ ਲਈ ਹੈ ਆਇਆ
ਤੇਰੇ ਦਰ ਭਿਖਾਰੀ।
ਕਰ ਦੇ ਕਰ ਦੇ ਪੂਰੀ ਇਛਿਆ
ਝੋਲੀ ਦੇ ਵਿਚ ਪਾ ਦੇ ਭਿਛਿਆ
ਐਸਾ ਮੈਂ ਕੋਈ ਦਾਨ ਨ ਮੰਗਾਂ
ਦੌਲਤ ਤੇ ਸੰਤਾਨ ਨ ਮੰਗਾਂ
ਨ ਲਾਵਾਂ ਮੈਂ ਝੂਠ ਬਹਾਨੇ
ਨ ਗਾਵਾਂ ਮੈਂ ਇਸ਼ਕ ਤਰਾਨੇ
ਹੁਸਨ ਦੀਆਂ ਨ ਭਰੀਆਂ ਮੰਗਾਂ
ਮੈਂ ਕੋਈ ਪਟ ਨ ਜ਼ਰੀਆਂ ਮੰਗਾਂ
ਸਾਥਨ ਕੋਈ ਨ ਪਿਆਰੀ ਮੰਗਾਂ
ਨ ਕੋਈ ਮਹਿਲ ਅਟਾਰੀ ਮੰਗਾਂ
ਨ ਦਰੀਆਂ ਕੋਈ ਗਲੀਚੇ ਮੰਗਾਂ
ਨ ਕੋਈ ਬਾਗ ਬਗੀਚੇ ਮੰਗਾਂ

ਬਾਠ