ਪੰਨਾ:ਲਕੀਰਾਂ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੋਈ ਹੁਸਨ ਦੀ ਲੋੜ ਨ ਮੈਨੂੰ
ਦੌਲਤ ਦੀ ਕੋਈ ਥੋੜ ਨ ਮੈਨੂੰ
"ਕੁਚਲ ਕਠੋਰ ਹਉਂ ਕਪਟੀ ਕਾਮੀ
ਜਿਉਂ ਜਾਨੇ ਤਿਉਂ ਤਾਰ ਸਵਾਮੀ"

ਦਾਤਾ?
ਮੰਗਨ ਲਈ ਹੈ ਆਇਆ
ਤੇਰੇ ਦਰ ਭਿਖਾਰੀ।
ਕਰ ਦੇ ਕਰ ਦੇ ਪੂਰੀ ਇਛਿਆ
ਝੋਲੀ ਦੇ ਵਿਚ ਪਾ ਦੇ ਇਛਿਆਂ
“ਹਮਰੀ ਕਰੋ ਹਾਥ ਦੇ ਰਛਾ
ਪੂਰਨ ਹੋਏ ਚਿਤ ਕੀ ਇਛਾ
ਤਵ ਚਰਠਨ ਮਨ ਰਹੇ ਹਮਾਰਾ
ਅਪਣਾ ਜਾਨ ਕਰੋ ਪਰਿਤ-ਪਾਰਾ
ਹਮਰੇ ਦੁਸ਼ਟ ਸਭੇ ਤੁਮ ਘਾਵੋ
ਆਪ ਹਾਥ ਦੇ ਮੋਹੇ ਬਚਾਵੋ
ਚੀਟੀ ਤੇ ਕੁੰਚਰ ਅਸਥੂਲਾ
ਸਭ ਪਰ ਕਿਰਪਾ ਦਰਸ਼ਟ ਕਰ ਫੂਲਾ
ਤੁਮ ਹੋ ਸਭ ਰਾਜਨ ਕੇ ਰਾਜਾ
ਆਪੇ ਆਪ ਗਰੀਬ ਨਿਵਾਜਾ

ਤਰੇਠ