ਪੰਨਾ:ਲਕੀਰਾਂ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਹਣਾਂ ਅੰਮਰਤ ਦਾ ਸਰ ਗਿਰੰਥ ਤੇਰਾ,
ਦੁਨੀਆਂ ਰਹਿਨ ਤੌੜੀ ਜਿਹੜਾ ਸੁਕਨਾ ਨਹੀਂ।
ਸ਼ੇਰੇ ਦਸਮ ਦਾ ਦਸਮ ਗਿਰੰਥ ਰਚਿਆਂ,
ਜਿਸਦਾ ਤੀਰ ਨਿਸ਼ਾਨਿਓਂ ਚੁਕਨਾਂ ਨਹੀਂ।
ਚੜਿਆ ਸੂਰਜ ਏ ਹੀਰ ਇਤਹਾਸ ਤੇਰਾ,
ਜਿਸ ਦਾ ਚਾਨਣਾਂ ਕਦੇ ਵੀ ਮੁਕਨਾ ਨਹੀਂ।
ਸਾਗਰ ਵਾਂਗਰਾਂ ਖੁਲਾ ਏ ਵਹਿਨ ਤੇਰਾ,
ਜਿਹੜਾ ਕਿਸੇ ਦੇ ਰੋਕਿਆਂ ਰੁਕਨਾਂ ਨਹੀ।

ਗਿਟ ਮਿਟ ਜਿਹੀ ਆਨ ਕੇ ਨਵੀਂ ਉਤੋਂ,
ਭਾਂਵੇਂ ਦਿਤਾ ਏ ਕਰ ਖੁਵਾਰ ਬੋਲੀ।
ਤੇਰੇ ਇਕ ਦੇ ਅਗੇ ਨ ਅਟਕ ਸਕੇ,
ਸਾਹਵੇਂ ਕਰੇ ਕੋਈ ਭਾਵੇਂ ਹਜ਼ਾਰ ਬੋਲੀ।

ਖਿਚਨ ਦਿਲਾਂ ਨੂੰ ਮਿਕਨਾ ਤੀਸ ਵਾਂਗੂੰ,
ਮਿਸਰੀ ਵਾਂਗਰਾਂ ਮਿਠੜੇ ਬੋਲ ਤੇਰੇ।
ਤੈਨੂੰ ਕਿਸੇ ਵੀ ਗੱਲ ਦੀ ਕਮੀਂ ਕੋਈ ਨਹੀਂ,
ਲਖਾਂ ਰਤਨ ਭੰਡਾਰੇ ਨੇ ਕੋਲ ਤੇਰੇ।
ਵਾਰਸ ਸ਼ਾਹ, ਨੂੰ ਲਗੀ ਜਾਂ ਲਾਗ ਤੇਰੀ,
ਕੀਤੇ ਓਸ ਨੇ ਨਾਲ ਕਲੋਲ ਤੇਰੇ।
'ਸ਼ਰਫ, ਜਿਹਾਂ ਦਾ ਤੈਨੂੰ ਹੈ ਸ਼ਰਫ ਹਾਸਲ,
'ਵੀਰ ਸਿੰਘ, ਜਿਹੇ ਸੇਵਕ ਅਡੋਲ ਤੇਰੇ!

ਉਨਹਤ੍ਰ