ਪੰਨਾ:ਲਕੀਰਾਂ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਰਾਵੀ ਤੇ ਚੰਨ"


ਸੀਤਲ ਸੁੰਦਰ ਸੋਮ ਪਿਆਰੇ,
ਤੇਰੀਆਂ ਨੂਰੀ ਲਸਾਂ।
ਚਾਂਦੀ ਚੌਕ ਕੀਤੇ ਨੇ ਸਾਰੇ,
ਪਾਕੇ ਅਰਸ਼ੀ ਕਸਾਂ।
ਨਿਰਮਲ ਨੂਰੀ ਸੋਮੇਂ ਵਗਨ,
ਲਗਦੀ ਰੈਨ ਸੁਹਾਵੀ।
ਤੇਰੀ ਮੂਰਤ ਦਿਲ ਵਿਚ ਰੱਖ ਕੇ,
ਵਗਦੀ ਪਈ ਏ ਰਾਵੀ।
ਰਲ ਮਿਲ ਸਈਆਂ ਪੀਂਘ ਬਨਾ ਕੇ,
ਲਹਿਰਾਂ ਦੇਨ ਹੁਲਾਰੇ।
ਪਿਆਰ ਤੇਰੇ ਵਿਚ ਖੀਵੇ ਹੋਏ,
ਝਿਲ ਮਿਲ ਕਰਦੇ ਤਾਰੇ।
ਨੂਰ ਤੇਰਾ ਹਰ ਪਾਸੇ ਫਿਰਿਆ,
ਨਾਜ਼ ਕਰੇ ਪਈ ਜੋਤੀ।

ਬਹੱਤ੍ਰ