ਪੰਨਾ:ਲਕੀਰਾਂ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਿੱਖ ਦੇ ਜਜ਼ਬਾਤ


ਉਹ ਕੌਣ ਹੈ? ਮੇਰੇ ਦੇਸ਼ ਤੇ, ਜੋ ਰੁਹਬ ਜਮਾਵੇ।
ਮੈਂ ਤਾਕਤ ਵੇਖਾਂ ਓਸ ਦੀ ਜੋ ਸਾਹਵੇਂ ਆਵੇ।
ਮੈਂ ਆਨਾ ਕੱਢਾਂ ਓਸ ਦਾ ਜੋ ਅੱਖ ਵਿਖਾਵੇ।
ਮੈਂ ਬਾਹਵਾਂ ਭੰਨਾਂ ਉਹਦੀਆਂ ਜੋ ਉਂਗਲ ਚਾਵੇ।
ਮੈਂ ਮਝੀਂ ਚੁੰਘੀਆਂ ਬੂਰੀਆਂ ਨਹੀਂ ਪੀਤੇ ਕਾਹਵੇ।
ਮੈਂ ਗਭਰੂ ਦੇਸ਼-ਪੰਜਾਬ ਦਾ ਮੈਨੂੰ ਕੌਣ ਦਬਾਵੇ।

ਮੈਂ ਕਲਗ਼ੀਧਰ ਦਸ਼ਮੇਸ਼ ਦਾ ਹੈ ਅੰਮਰਤ ਪੀਤਾ।
ਮੈਂ ਤੇਜ਼ ਤੇਗ ਦੀ ਧਾਰ ਚੋਂ ਹੈ ਜੀਵਨ ਲੀਤਾ।
ਮੇਰਾ ਰਿਸ਼ਤਾ ਮੁਢੋਂ ਮੌਤ ਨਾਲ ਦਰਗਾਹੋਂ ਸੀਤਾ।
ਮੈਂ ਮਰਨਾ ਆਪਣੇ ਦੇਸ਼ ਲਈ ਇਹ ਪ੍ਰਣ ਹੈ ਕੀਤਾ।
ਮੈਂ ਪੜ੍ਹਿਆ ਪਾਠ ਰਣਜੀਤ ਤੋਂ ਮੈਨੂੰ ਕੌਣ ਭੁਲਾਵੇ।
ਮੈਂ ਗਭਰੂ ਦੇਸ਼-ਪੰਜਾਬ ਦਾ ਮੈਨੂੰ ਕੌਣ ਦਬਾਵੇ।

ਪੈਂਠ