ਪੰਨਾ:ਲਕੀਰਾਂ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਹੈ ਉਸ ਦਾ ਅੰਦਾਜ਼ਾ ਇਸ ਇੱਕ ਬੰਦ ਤੋਂ ਚੰਗੀ ਤਰ੍ਹਾਂ ਲਾਇਆ ਜਾ ਸਕਦਾ ਹੈ।

ਸੇਵਕ ਅਣਖ ਤੇ ਆਨ ਜੇ ਸ਼ਾਨ ਰਖੇਂ
ਘਾਤਕ ਦੇਸ਼ ਦਾ ਕੌਮੀ ਗ਼ਦਾਰ ਨ ਬਣ।

ਅੱਜ ਦੁਨੀਆਂ ਦੀਆਂ ਨਜ਼ਰਾਂ ਕਸ਼ਮੀਰ ਤੇ ਟਿਕੀਆਂ ਪਈਆਂ ਹਨ। ਐਂਗਲੋ-ਅਮਰੀਕਨ ਬਲਾਕ ਕਸ਼ਮੀਰ ਨੂੰ ਪਾਕਿਸਤਾਨੀਆਂ ਦੇ ਹਵਾਲੇ ਕਰਾਉਣ ਲਈ ਚਾਲਾਂ ਚਲ ਰਿਹਾ ਹੈ। ਭਾਰਤ ਨੇ ਆਪਣੇ ਇਸ ਦੀ ਪਾਕਸਤਾਨੀ ਜਰਵਾਣਿਆਂ ਪਾਸੋਂ ਰਖਿਆ ਕਰਨ ਲਈ ਅਨੇਕਾ ਫੌਜਵਾਨਾਂ ਦੀ ਬਲੀ ਦਿਤੀ ਹੈ। ਤੇ ਅੱਜ ਵੀ ਕਸ਼ਮੀਰ ਦੇ ਪਹਾੜਾਂ ਤੇ ਖੜੀਆਂ ਭਾਰਤੀ ਸੈਨਾ ਉਸ ਦੀ ਰਖਿਆ ਦਾ ਸੁਨੇਹਾ ਦੇ ਰਹੀਆਂ ਹਨ। ਕਵੀਂ ਕਸ਼ਮੀਰ ਨੂੰ ਆਪਣੇ ਪ੍ਰਾਣ ਸ

ਮਝਦਾ ਹੋਇਆ ਉਸ ਦੀ ਰਖਿਆ ਲਈ ਹਰ ਕੁਰਬਾਨੀ ਕਰਨ ਲਈ ਤਤਪਰ ਨਜਰ ਆਉਂਦਾ ਹੈ। ਤੇ ਉਸ ਦੀ ਰਖਿਆ ਦਾ ਨਾਅਰਾ ਮਾਰਦਾ ਹੋਇਆ, ਕਹਿੰਦਾ ਹੈ।

ਜੀਵਨ ਜਵਾਨੀ ਦੇਸ਼ ਦੀ,
ਅਮਾਨਤ ਹੈ ਰਖੀ ਸਾਂਭ ਕੇ
ਮੈਂ ਹਾਂ ਕਸ਼ਮੀਰ ਦਾ
ਕਸ਼ਮੀਰ ਮੇਰੀ ਏ।

ਇਸੇ ਤਰ੍ਹਾਂ ਕਵੀ ਦਾ ਖਿਆਲ ਹੈ ਜੇ ਹੁਣ ਜਰਵਾਨਿਆਂ ਨੇ ਕਸ਼ਮੀਰ ਵੱਲ ਤਿਖੀ ਨਜ਼ਰ ਕੀਤਾ। ਤਾਂ ਦੇਸ਼ ਦੇ ਵੀਰਾਂ ਦੇ ਨਾਲ ਦੇਸ਼ ਦੀਆਂ ਸਪੁਤ੍ਰੀਆਂ ਵੀ ਉਸ ਦੀ ਰਖਿਆਂ ਲਈ ਮੈਦਾਨ ਵਿੱਚ ਜੁਟ ਪੈਣ ਗੀਆਂ ਭਾਰਤ ਦੇ ਇਤਹਾਸ ਨੂੰ ਦਹੁਰਾਹੁਣ ਗੀਆਂ।

ਸਤ