ਪੰਨਾ:ਲਕੀਰਾਂ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਪੰਜਾਬੀ ਬੋਲੀ"


ਸੀਤਲ ਚੰਨ ਕਿ ਸ਼ਹਿਦ ਦੀ ਭੈਣ ਮਿਠੀ,
ਗੀਤ ਗਾਂਵਦੀ ਜੇਹੜੀ ਮੁਟਿਆਰ ਬੋਲੀ।
ਲਟੱਕ ਮਟੱਕ ਅਦਾਵਾਂ ਤੇ ਨਾਜ਼ ਅੰਦਰ,
ਸੁਨੀ ਕੰਨਾਂ ਥੀਂ ਜਦੋਂ ਸਰਕਾਰ ਬੋਲੀ।
ਇਟਲੀ ਚੀਨ ਫਰਾਂਸ ਜਾਪਾਨ ਜਰਮਨ,
ਬੋਲ ਸਕਦਾ ਕੋਈ ਨਾ ਪਾਰ ਬੋਲੀ।
ਪੋਠੋਹਾਰ, ਮਦਰਾਸ, ਬੰਗਾਲ ਸਾਰੇ,
ਇਹੋ ਜਿਹੀ ਨ ਵਿਚ ਸੰਸਾਰ ਬੋਲੀ।

ਸੁਨ ਕੇ ਲੈ ਮੈਂ ਝੂਮਿਆਂ ਆਨ ਉਤੇ,
ਮੇਰੇ ਦਿਲ ਦੀ ਤਾਰ ਪੁਕਾਰ ਬੋਲੀ।
ਸੁੰਦਰ ਸੁਘੜ ਪੰਜਾਬ ਦੀ ਰਾਣੀਏਂ ਨੀ,
ਤੇਰੀ ਬੋਲੀ ਤੋਂ ਵਾਰਾਂ ਹਜ਼ਾਰ ਬੋਲੀ।

ਅਠਾਠ