ਪੰਨਾ:ਲਕੀਰਾਂ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਨ ਚਾਣਨੇ ਨਹੀਂ ਲਭਨੇ
ਤੇ ਘੁਪ ਨ੍ਹੇਰੇ ਪੈਣ ਗੇ
ਜੀਵਨ ਸੁਖੀ ਤਾਂ ਮਿਲੇਗਾ
ਦੁਖਾਂ ਦੇ ਘੇਰੇ ਪੈਣਗੇ
ਫਾਂਸੀਆਂ ਦੇ ਰਸਿਆਂ ਦੀ
ਪੀਂਘ ਪਾਉਨੀ ਪਵੇ ਗੀ
ਤੇਗ਼ ਦੀ ਤਾਂ ਧਾਰ ਤੇ
ਜਵਾਨੀ ਨਚੌਨੀ ਪਵੇਗੀ
ਮੇਰਾ ਭਿਖਾਰੀ ਬਨਨ ਲਈ
ਕੋਈ ਜੋਗ ਕਮਾਨਾ ਪਵੇਗਾ
ਸਿਰ ਦੀ ਸੋਹਣੀ ਖੋਪਰੀ
ਕਾਸਾ ਬਨਾਨਾ ਪਵੇਗੀ
ਸੀਨਿਆਂ ਨੂੰ ਢਾਲ ਕੇ
ਜੋਤਾਂ ਜਗਾਈਆਂ ਜਾਨੀਆਂ
ਮੌਤ ਨੂੰ ਜਫੀਆਂ ਪੌਨੀਆਂ
ਰੀਤਾਂ ਚਲਾਈਆਂ ਜਾਨੀਆਂ
ਘਰ ਘਾਟ ਉਜੜ ਜਾਣਗੇ
ਸਭ ਸਫਾਈਆਂ ਹੋਣੀਆਂ
ਖੰਜਰ ਪਿਆਲੇ ਬਨਨਗੇ
ਸੂਲਾਂ ਸੁਰਾਹੀਆਂ ਹੋਨੀਆਂ
ਚਰਖੀਆਂ ਤੇ ਚਾੜ੍ਹ ਕੇ
ਤੂੰਬੇ ਉਡਾਏ ਜਾਣ ਗੇ
ਦੇਹੀ ਦੇ ਫਟੇ ਚੀਰ ਕੇ
ਤਖਤੇ ਬਨਾਏ ਜਾਣ ਗੇ

ਪੰਜਤ੍ਰ